ਠੇਕੇਦਾਰ ਖ਼ੁਦਕੁਸ਼ੀ ਮਾਮਲੇ ’ਚ ਤਿੰਨ ਵਿਰੁੱਧ ਕੇਸ ਦਰਜ
ਇਥੇ ਬਲੀਬੇਗ ਬਸਤੀ ਦੇ ਵਾਸੀ ਲੇਬਰ ਠੇਕੇਦਾਰ ਰਾਜੇਸ਼ ਕੁਮਾਰ ਨੇ ਬੀਤੇ ਦਿਨੀਂ ਆਪਣੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਪੁਲੀਸ ਨੇ ਇਸ ਮਾਮਲੇ ਸਬੰਧੀ ਉਸ ਦੀ ਪਤਨੀ ਦੇ ਬਿਆਨ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ...
ਇਥੇ ਬਲੀਬੇਗ ਬਸਤੀ ਦੇ ਵਾਸੀ ਲੇਬਰ ਠੇਕੇਦਾਰ ਰਾਜੇਸ਼ ਕੁਮਾਰ ਨੇ ਬੀਤੇ ਦਿਨੀਂ ਆਪਣੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਪੁਲੀਸ ਨੇ ਇਸ ਮਾਮਲੇ ਸਬੰਧੀ ਉਸ ਦੀ ਪਤਨੀ ਦੇ ਬਿਆਨ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਸ਼ੋਕ ਸਾਹਨੀ, ਸ਼ੰਭੂ ਸਾਹਨੀ, ਬਬਲੂ ਸਾਹਨੀ ਵਾਸੀ ਬਲੀਬੇਗ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਕਵਿਤਾ ਦੇਵੀ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਪਤੀ ਖੇਤਾਂ ਵਿਚ ਲੇਬਰ ਤੋਂ ਕੰਮ ਕਰਵਾਉਣ ਦੀ ਠੇੇਕੇਦਾਰੀ ਕਰਦਾ ਸੀ ਅਤੇ ਕੰਮ ਤੋਂ ਪਰਤ ਕੇ ਉਹ ਜੂਆ ਖੇਡਦਾ ਸੀ। ਉਹ ਆਪਣੀ ਭੈਣ ਦਾ ਪਲਾਟ ਵੇਚ ਕੇ 4 ਲੱਖ ਰੁਪਏ ਜੂਏ ਵਿਚ ਹਾਰ ਗਿਆ ਅਤੇੇ ਉਸ ਨੇ ਕੁਝ ਪੈਸੇ ਉਧਾਰ ਲਏ, ਉਹ ਵੀ ਜੂਏ ਵਿਚ ਹਾਰ ਗਿਆ। ਇੱਥੋਂ ਤੱਕ ਜੋ ਲੇਬਰ ਠੇਕੇਦਾਰੀ ਦੀ ਕਮਾਈ ਕਰਦਾ ਸੀ ਉਹ ਵੀ ਜੂਏ ਵਿਚ ਹਾਰ ਜਾਂਦਾ ਸੀ। ਬਿਆਨਕਰਤਾ ਅਨੁਸਾਰ ਉਸ ਦੇ ਪਤੀ ਨੂੰ ਸ਼ੰਭੂ ਸਾਹਨੀ, ਅਸ਼ੋਕ ਸਾਹਨੀ, ਬਬਲੂ ਸਾਹਨੀ ਜੂਆ ਖੇਡਣ ਲਈ ਵਿਆਜ ’ਤੇ ਪੈਸੇ ਦਿੰਦੇ ਸਨ ਅਤੇ ਦੂਜੇ ਦਿਨ ਦੁੱਗਣੇ ਪੈਸੇ ਲੈਂਦੇ ਸਨ। ਉਸ ਦਾ ਪਤੀ ਅਸ਼ੋਕ ਸਾਹਨੀ ਤੋਂ 90 ਹਜ਼ਾਰ ਰੁਪਏ, ਸ਼ੰਭੂ ਸਾਹਨੀ ਤੋਂ 80 ਹਜ਼ਾਰ ਅਤੇ ਬਬਲੂ ਸਾਹਨੀ ਤੋਂ 1 ਲੱਖ ਰੁਪਏ ਦਾ ਕਰਜ਼ਾਈ ਹੋ ਗਿਆ ਸੀ। ਇਹ ਤਿੰਨੋ ਉਸ ਦੇ ਪਤੀ ਤੋਂ ਪੈਸੇ ਲੈਣ ਲਈ ਵਾਰ ਵਾਰ ਘਰ ਆਉਂਦੇ ਸਨ ਅਤੇ ਬੇਇੱਜ਼ਤੀ ਕਰਦੇ ਸਨ ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗਾ। ਇਸ ਪ੍ਰੇਸ਼ਾਨੀ ਵਿਚ ਉਸ ਨੇ ਘਰ ਵਿਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੁਲੀਸ ਵਲੋਂ ਫਿਲਹਾਲ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

