DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ

ਸਮਰਾਲਾ ਦੇ ਪਿੰਡ ਬੋਂਦਲੀ ਵਿਚਲੇ ਫਾਰਮ ਹਾੳੂਸ ’ਚੋਂ ਮਿਲੀਆਂ ਸਨ ਸ਼ਰਾਬ ਦੀਆਂ 108 ਬੋਤਲਾਂ

  • fb
  • twitter
  • whatsapp
  • whatsapp
Advertisement

Suspended DIG Harcharan Singh Bhullar ਸੀਬੀਆਈ ਵੱਲੋਂ ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫ਼ਤਾਰੀ ਮਗਰੋਂ ਮੁਅੱਤਲ ਕੀਤੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ਼ ਸਮਰਾਲਾ ਪੁਲੀਸ ਨੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸੀਬੀਆਈ ਨੇ ਲੰਘੇ ਦਿਨੀਂ ਸਮਰਾਲਾ ਦੇ ਪਿੰਡ ਬੋਂਦਲੀ ਵਿਚਲੇ ਭੁੱਲਰ ਦੇ ਫਾਰਮ ਹਾਊਸ ’ਤੇ ਮਾਰੇ ਛਾਪੇ ਦੌਰਾਨ ਉਥੋਂ ਸ਼ਰਾਬ ਦੀਆਂ 108 ਬੋਤਲਾਂ ਬਰਾਮਦ ਕੀਤੀਆਂ ਸਨ। ਸਮਰਾਲਾ ਦੇ ਡੀਐੱਸਪੀ ਤਰਲੋਚਨ ਸਿੰਘ ਨੇ ਪੁਲੀਸ ਵੱਲੋਂ ਸ਼ਨਿੱਚਰਵਾਰ ਨੂੰ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਸਮਰਾਲਾ ਪੁਲੀਸ ਥਾਣੇ ਵਿਚ ਸੀਬੀਆਈ ਇੰਸਪੈਕਟਰ ਰੋਮੀਪਾਲ ਦੇ ਬਿਆਨਾਂ ’ਤੇ ਦਰਜ ਐੱਫਆਈਆਰ ਵਿਚ ਆਬਕਾਰੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਲਾਈਆਂ ਗਈਆਂ ਹਨ। ਪੁਲੀਸ ਨੇ ਫਾਰਮ ਹਾਊਸ ’ਤੇ ਛਾਪੇ ਦੌਰਾਨ ਸ਼ਰਾਬ ਦੀਆਂ 108 ਬੋਤਲਾਂ ਤੋਂ ਇਲਾਵਾ 17 ਗੋਲੀਆਂ ਵੀ ਬਰਾਮਦ ਕੀਤੀਆਂ ਸਨ। ਹਾਲਾਂਕਿ ਐੱਫਆਈਆਰ ਵਿਚ ਆਰਮਜ਼ ਐਕਟ ਤਹਿਤ ਦੋਸ਼ ਸ਼ਾਮਲ ਨਹੀਂ ਕੀਤੇ ਗੲੈ ਕਿਉਂਕਿ ਪੁਲੀਸ ਨੇ ਅਜੇ ਤਸਦੀਕ ਕਰਨੀ ਹੈ ਕਿ ਕੀ ਇਹ ਗੋਲੀਆਂ ਕਿਸੇ ਲਾਇਸੈਂਸਸ਼ੁਦਾ ਹਥਿਆਰ ਦੀਆਂ ਹਨ।

Advertisement

ਜਾਣਕਾਰੀ ਅਨੁਸਾਰ ਸੀਬੀਆਈ ਨੇ ਬਰਾਮਦ ਸ਼ਰਾਬ ਸਮਰਾਲਾ ਪੁਲੀਸ ਦੀ ਮੌਜੂਦਗੀ ਵਿਚ ਆਬਕਾਰੀ ਇੰਸਪੈਕਟਰਾਂ ਵਿਜੈ ਕੁਮਾਰ ਤੇ ਮੇਜਰ ਸਿੰਘ ਦੇ ਹਵਾਲੇ ਕਰ ਦਿੱਤੀ ਹੈ। ਚੇਤੇ ਰਹੇ ਕਿ ਸੀਬੀਆਈ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦੀ ਤਲਾਸ਼ੀ ਦੌਰਾਨ ਉਥੋਂ ਸਾਢੇ ਸੱਤ ਕਰੋੜ ਰੁਪਏ ਦੀ ਨਗਦੀ, ਢਾਈ ਕਿਲੋ ਸੋਨੇ ਦੇ ਗਹਿਣੇਠ ਰੋਲੈਕਸ ਤੇ ਰਾਡੋ ਸਣੇ 26 ਲਗਜ਼ਰੀ ਘੜੀਆਂ, 50 ਤੋਂ ਵੱਧ ਅਚੱਲ ਸੰਪਤੀਆਂ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਸਨ।

Advertisement

Advertisement
×