ਸਾਬਕਾ ਥਾਣਾ ਮੁਖੀ ਖ਼ਿਲਾਫ਼ ਕੇਸ ਦਰਜ
ਪੁਲੀਸ ਨੇ ਇਥੋਂ ਦੇ ਥਾਣੇ ਦੇ ਸਾਬਕਾ ਮੁਖੀ ਐੱਸ ਆਈ ਭੂਸ਼ਣ ਕੁਮਾਰ ਦੀਆਂ ਵਾਇਰਲ ਹੋਈਆਂ ਵੀਡੀਓਜ਼ ਮਾਮਲੇ ’ਤੇ ਵੱਡਾ ਕਦਮ ਚੁੱਕਦਿਆਂ ਉਸ ਖ਼ਿਲਾਫ਼ ਫਿਲੌਰ ਥਾਣੇ ’ਚ ਪੋਕਸੋ ਐਕਟ ਸਮੇਤ ਦੋ ਕੇਸ ਦਰਜ ਕੀਤੇ ਹਨ। ਪੁਲੀਸ ਨੇ ਦਾਅਵਾ ਕੀਤਾ ਕਿ ਜਾਂਚ...
Advertisement
ਪੁਲੀਸ ਨੇ ਇਥੋਂ ਦੇ ਥਾਣੇ ਦੇ ਸਾਬਕਾ ਮੁਖੀ ਐੱਸ ਆਈ ਭੂਸ਼ਣ ਕੁਮਾਰ ਦੀਆਂ ਵਾਇਰਲ ਹੋਈਆਂ ਵੀਡੀਓਜ਼ ਮਾਮਲੇ ’ਤੇ ਵੱਡਾ ਕਦਮ ਚੁੱਕਦਿਆਂ ਉਸ ਖ਼ਿਲਾਫ਼ ਫਿਲੌਰ ਥਾਣੇ ’ਚ ਪੋਕਸੋ ਐਕਟ ਸਮੇਤ ਦੋ ਕੇਸ ਦਰਜ ਕੀਤੇ ਹਨ। ਪੁਲੀਸ ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਪੁਸ਼ਟੀ ਹੋਣ ਮਗਰੋਂ ਇਸ ਅਧਿਕਾਰੀ (ਹੁਣ ਮੁਅੱਤਲ) ਖ਼ਿਲਾਫ਼ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਉਸ ਖ਼ਿਲਾਫ਼ ਪਹਿਲਾ ਕੇਸ 23 ਅਕਤੂਬਰ ਨੂੰ ਬੀ ਐੱਨ ਐੱਸ ਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਅਤੇ ਦੂਜਾ 24 ਅਤੂਬਰ ਨੂੰ ਆਈ ਟੀ ਐਕਟ ਦੀ ਧਾਰਾ ਤਹਿਤ ਦਰਜ ਕੀਤਾ ਗਿਆ ਹੈ। ਇਨ੍ਹਾਂ ਮੁਕੱਦਮਿਆਂ ਦੀ ਤਫਤੀਸ਼ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਇਸ ਥਾਣਾ ਮੁਖੀ ਖ਼ਿਲਾਫ਼ 14 ਅਕਤੂਬਰ ਨੂੰ ਬੀਐੱਨਐੱਸ ਦੀ ਧਾਰਾ 75 (1), ਪੁਲੀਸ ਐਕਟ ਦੀ ਧਾਰਾ 67 (ਡੀ), ਆਈ ਟੀ ਐਕਟ ਦੀ ਧਾਰਾ 67 ਤਹਿਤ ਕੇਸ ਦਰਜ ਕੀਤਾ ਗਿਆ ਸੀ।
Advertisement
Advertisement
×

