ਹੋਮੀ ਭਾਭਾ ਹਸਪਤਾਲ ’ਚ ਹੋਣਗੇ ਕੈਂਸਰ ਦੇ ਟੈਸਟ
ਨਿਊ ਚੰਡੀਗੜ੍ਹ ਵਿੱਚ ਕੈਂਸਰ ਹਸਪਤਾਲ ਤੇ ਖੋਜ ਸੈਂਟਰ ਵਿੱਚ ਓਨਕੋਪੈਥੋਲੋਜੀ ਵਿਭਾਗ ਦੀ ਟੀਮ ਨੂੰ ਨਵੀਂ ਸਹੂਲਤ ਦੀ ਸ਼ੁਰੂਆਤ ’ਤੇ ਵਧਾਈ ਦਿੰਦਿਆਂ ਨਿਰਦੇਸ਼ਕ ਡਾਕਟਰ ਅਸ਼ੀਸ਼ ਗੁਲੀਆ ਨੇ ਕਿਹਾ ਕਿ ਇਹ ਉਹ ਤਕਨਾਲੋਜੀ ਹੈ ਜੋ ਡੀਐੱਨਏ ਅਤੇ ਆਰਐੱਨਏ ਦੀ ਤੇਜ਼ ਅਤੇ ਵਿਸਤ੍ਰਿਤ...
Advertisement
ਨਿਊ ਚੰਡੀਗੜ੍ਹ ਵਿੱਚ ਕੈਂਸਰ ਹਸਪਤਾਲ ਤੇ ਖੋਜ ਸੈਂਟਰ ਵਿੱਚ ਓਨਕੋਪੈਥੋਲੋਜੀ ਵਿਭਾਗ ਦੀ ਟੀਮ ਨੂੰ ਨਵੀਂ ਸਹੂਲਤ ਦੀ ਸ਼ੁਰੂਆਤ ’ਤੇ ਵਧਾਈ ਦਿੰਦਿਆਂ ਨਿਰਦੇਸ਼ਕ ਡਾਕਟਰ ਅਸ਼ੀਸ਼ ਗੁਲੀਆ ਨੇ ਕਿਹਾ ਕਿ ਇਹ ਉਹ ਤਕਨਾਲੋਜੀ ਹੈ ਜੋ ਡੀਐੱਨਏ ਅਤੇ ਆਰਐੱਨਏ ਦੀ ਤੇਜ਼ ਅਤੇ ਵਿਸਤ੍ਰਿਤ ਵਿਸ਼ਲੇਸ਼ਣ ਰਾਹੀਂ ਮਿਊਟੇਸ਼ਨਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰਦੀ ਹੈ ਜੋ ਕੈਂਸਰ ਦੇ ਵਾਧੇ ਨੂੰ ਚਲਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਬਹੁਤ ਘੱਟ ਹਸਪਤਾਲਾਂ ਕੋਲ ਇਹ ਟੈਸਟਿੰਗ ਸਹੂਲਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿਰਫ ਦੋ ਕਿਸਮ ਦੇ ਕੈਂਸਰ ਸਨ, ਹੁਣ ਜਦੋਂ ਡੀਐੱਨਏ ਪ੍ਰੋਫਾਈਲ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਫੇਫੜਿਆਂ ਦੇ ਕੈਂਸਰ ਦੀ ਖਾਸ ਕਿਸਮ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਸ ਟੈਸਟ ਦੇ ਦੋ ਮੁੱਖ ਲਾਭ ਹਨ, ਪਹਿਲਾਂ ਇਹ ਪਤਾ ਲਾਉਂਦਾ ਹੈ ਕਿ ਕਿਹੜੇ ਕੈਂਸਰ ਦਾ ਇਲਾਜ ਸੰਭਵ ਹੈ ਅਤੇ ਦੂਜਾ ਕਿਹੜੇ ਲਾਇਲਾਜ ਹਨ। ਇਹ ਸਿਹਤ ਮਾਹਿਰਾਂ ਲਈ ਬਹੁਤ ਸਹਾਈ ਹੋਵੇਗਾ।
Advertisement
Advertisement
×