ਕੈਨੇਡਾ: ਪੰਜਾਬੀ ਰੇਡੀਓ ਨੇ ਹੜ੍ਹ ਪੀੜਤਾਂ ਲਈ 2 ਮਿਲੀਅਨ ਦੀ ਰਾਸ਼ੀ ਇਕੱਠੀ ਕੀਤੀ
ਕੈਨੇਡਾ ਦੇ ਪੰਜਾਬੀ ਰੇਡੀਓ ਰੈੱਡ ਐੱਫ਼ ਐੱਮ ਕੈਨੇਡਾ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ 2.2 ਮਿਲੀਅਨ ਕੈਨੇਡੀਅਨ ਡਾਲਰ ਇਕੱਠੇ ਕੀਤੇ ਗਏ ਹਨ। ਇਸ ਬਾਰੇ ਕੁਲਵਿੰਦਰ ਸੰਘੇੜਾ ਨੇ ਦੱਸਿਆ ਕਿ ਕੈਨੇਡਾ ਭਰ ਤੋਂ ਕਰੀਬ 2.2 ਮਿਲੀਅਨ ਡਾਲਰ ਦੀ ਰਾਸ਼ੀ ਇਕੱਠੀ...
Advertisement
ਕੈਨੇਡਾ ਦੇ ਪੰਜਾਬੀ ਰੇਡੀਓ ਰੈੱਡ ਐੱਫ਼ ਐੱਮ ਕੈਨੇਡਾ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ 2.2 ਮਿਲੀਅਨ ਕੈਨੇਡੀਅਨ ਡਾਲਰ ਇਕੱਠੇ ਕੀਤੇ ਗਏ ਹਨ। ਇਸ ਬਾਰੇ ਕੁਲਵਿੰਦਰ ਸੰਘੇੜਾ ਨੇ ਦੱਸਿਆ ਕਿ ਕੈਨੇਡਾ ਭਰ ਤੋਂ ਕਰੀਬ 2.2 ਮਿਲੀਅਨ ਡਾਲਰ ਦੀ ਰਾਸ਼ੀ ਇਕੱਠੀ ਹੋਈ ਹੈ। ਇਸ ਰਾਸ਼ੀ ਸਿੱਖ ਅਵੇਅਰਨੈੱਸ ਫਾਊਂਡੇਸ਼ਨ ਨੂੰ ਦਿੱਤੇ ਜਾਣੇ ਹਨ, ਜੋ ਇਹ ਰਾਸ਼ੀ ਅੱਗੇ ਚੱਲ ਕੇ ਹੜ੍ਹ ਪੀੜਤਾਂ ਤੱਕ ਪੁੱਜਦੀ ਕਰੇਗੀ। ਉਨ੍ਹਾਂ ਕਿਹਾ ਕਿ ਰਾਸ਼ੀ ਪੰਜਾਬ ਭੇਜਣ ਸਬੰਧੀ ਕਾਨੂੰਨੀ ਪੇਚੀਦਗੀਆਂ ਸਮਝਣ ਤੋਂ ਬਾਅਦ ਹੀ ਇਹ ਫ਼ੈਸਲਾ ਲਿਆ ਗਿਆ ਅਤੇ ਉਨ੍ਹਾਂ ਭਰੋਸਾ ਜਤਾਇਆ ਕਿ ਇਹ ਮਦਦ ਲੋੜਵੰਦਾਂ ਤੱਕ ਹਰ ਹਾਲ ਪੁੱਜਦੀ ਹੋਵੇਗੀ ।
ਇਕ ਵਿਸ਼ੇਸ਼ ਗੱਲਬਾਤ ਦੌਰਾਨ ਕੁਲਵਿੰਦਰ ਸੰਘੇੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੰਘੇ ਹਫ਼ਤੇ ਹੜ੍ਹ ਪੀੜਤਾਂ ਦੀ ਮਦਦ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰੈੱਡ ਐੱਫ਼ ਐੱਮ ਦੇ ਵੈਨਕੂਵਰ , ਟੋਰਾਂਟੋ ਅਤੇ ਕੈਲਗਰੀ ਸਟੇਸ਼ਨ ਤੋਂ ਚੱਲੀ ਇਸ ਮੁਹਿੰਮ ਵਿੱਚ ਭਾਈਚਾਰੇ ਨੇ ਭਰਪੂਰ ਸਾਥ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਵੈਨਕੂਵਰ ਰੇਡੀਓ ਸਟੇਸ਼ਨ ਤੋਂ ਇਕ ਮਿਲੀਅਨ ਡਾਲਰ ਤੋਂ ਵਧੇਰੇ ਦੀ ਰਾਸ਼ੀ ਇਕੱਤਰ ਹੋਈ। ਟੋਰਾਂਟੋ ਸਟੇਸ਼ਨ ਤੋਂ 6 ਲੱਖ ਡਾਲਰ ਤੋਂ ਵੱਧ ਅਤੇ ਕੈਲਗਰੀ ਵਿੱਚ 5 ਲੱਖ ਮਿਲੀਅਨ ਡਾਲਰ ਦੀ ਰਾਸ਼ੀ ਭਾਈਚਾਰੇ ਵੱਲੋਂ ਦਿੱਤੀ ਗਈ।
ਇਹ ਸੰਸਥਾ ਹੁਣ ਤੱਕ ਦੱਖਣੀ ਏਸ਼ੀਆ ਦੇ 400 ਤੋਂ ਵਧੇਰੇ ਪਿੰਡਾਂ ਵਿੱਚ $1 ਮਿਲੀਅਨ ਤੋਂ ਵੱਧ ਦਾਨ ਰਾਸ਼ੀ ਰਾਹੀਂ ਮਦਦ ਕਰ ਚੁੱਕੀ ਹੈ।
ਰੈੱਡ ਐੱਫ਼ ਐੱਮ ਅਦਾਰੇ ਵੱਲੋਂ ਕੈਨੇਡਾ ਵਿੱਚ ਵੱਖ ਵੱਖ ਮੌਕਿਆਂ ਉੱਪਰ ਅਜਿਹੇ ਉਪਰਾਲੇ ਕੀਤੇ ਜਾ ਚੁੱਕੇ ਹਨ I ਉਨ੍ਹਾਂ ਨੇ ਕਿਹਾ ਕਿ ਉਹ ਭਾਈਚਾਰੇ ਦੇ ਸਹਿਯੋਗ ਨਾਲ ਹੁਣ ਤੱਕ ਵੈਨਕੂਵਰ ਦੇ ਚਿਲਡਰਨ ਹਸਪਤਾਲ ਤੋਂ ਇਲਾਵਾ ਸਰੀ ਅਤੇ ਵਾਈਟ ਰੌਕ ਦੇ ਹਸਪਤਾਲਾਂ ਨੂੰ ਵਿੱਤੀ ਮਦਦ ਕਰ ਚੁੱਕੇ ਹਨ।
Advertisement
Advertisement
×