DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada News: ਕੈਨੇਡੀਅਨ ਪੁਲੀਸ ਵੱਲੋਂ ਹਥਿਆਰਾਂ ਨਾਲ ਸਬੰਧਤ ਮਾਮਲੇ ਵਿੱਚ ਵੱਖਵਾਦੀ ਆਗੂ ਕਾਬੂ

Canada News: ਸਥਾਨਕ ਮੀਡੀਆ ਨੇ ਦੱਸਿਆ ਕਿ ਕੈਨੇਡੀਅਨ ਪੁਲੀਸ ਨੇ ਓਨਟਾਰੀਓ ਦੇ ਵਿਟਬੀ ਵਿੱਚ ਇੱਕ ਵੱਖਵਾਦੀ ਆਗੂ ਇੰਦਰਜੀਤ ਸਿੰਘ ਗੋਸਲ ਨੂੰ ਹਥਿਆਰਾਂ ਨਾਲ ਸਬੰਧਤ ਇੱਕ ਦਰਜਨ ਤੋਂ ਵੱਧ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਹੈ। ਗਲੋਬਲ ਨਿਊਜ਼ ਨੇ ਸੋਮਵਾਰ ਨੂੰ ਅਦਾਲਤੀ...
  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement
Canada News: ਸਥਾਨਕ ਮੀਡੀਆ ਨੇ ਦੱਸਿਆ ਕਿ ਕੈਨੇਡੀਅਨ ਪੁਲੀਸ ਨੇ ਓਨਟਾਰੀਓ ਦੇ ਵਿਟਬੀ ਵਿੱਚ ਇੱਕ ਵੱਖਵਾਦੀ ਆਗੂ ਇੰਦਰਜੀਤ ਸਿੰਘ ਗੋਸਲ ਨੂੰ ਹਥਿਆਰਾਂ ਨਾਲ ਸਬੰਧਤ ਇੱਕ ਦਰਜਨ ਤੋਂ ਵੱਧ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਹੈ।

ਗਲੋਬਲ ਨਿਊਜ਼ ਨੇ ਸੋਮਵਾਰ ਨੂੰ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲੀਸ ਅਧਿਕਾਰੀਆਂ ਨੇ ਗੋਸਲ ਨੂੰ ਸ਼ੁੱਕਰਵਾਰ ਨੂੰ ਹੈਂਡਗਨ ਦੀ ਲਾਪਰਵਾਹੀ ਨਾਲ ਵਰਤੋਂ ਅਤੇ ਹੋਰ ਸਬੰਧਤ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ।

36 ਸਾਲਾ ਗੋਸਲ ਨੂੰ ਸੋਮਵਾਰ ਨੂੰ ਓਸ਼ਾਵਾ ਵਿੱਚ ਅਦਾਲਤ ਵਿੱਚ ਕੀਤਾ ਗਿਆ ਅਤੇ ਉਸ 'ਤੇ ਟੋਰਾਂਟੋ ਦੇ 23 ਸਾਲਾ ਅਰਮਾਨ ਸਿੰਘ ਅਤੇ ਨਿਊਯਾਰਕ ਦੇ 41 ਸਾਲਾ ਜਗਦੀਪ ਸਿੰਘ ਦੇ ਨਾਲ ਦੋਸ਼ ਲਗਾਏ ਗਏ।

Advertisement

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੋਸਲ ਖਾਲਿਸਤਾਨ ’ਤੇ ਰੈਫਰੈਂਡਮ ਕੈਂਪੇਨ ਚਲਾਉਂਦਾ ਹੈ, ਇਹ ਅਹੁਦਾ ਉਸ ਨੇ ਕੋਆਰਡੀਨੇਟਰ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਸੰਭਾਲਿਆ ਸੀ।

ਸੀਬੀਸੀ ਨੇ ਸੋਮਵਾਰ ਨੂੰ ਰਿਪੋਰਟ ਦਿੱਤੀ ਕਿ ਇੰਦਰਜੀਤ ਸਿੰਘ ਗੋਸਲ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਦਾ ਮੈਂਬਰ ਵੀ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਗੋਸਲ ਨੇ ਸੋਮਵਾਰ ਨੂੰ ਕਿਸੇ ਕਾਲ ਜਾਂ ਟੈਕਸਟ ਦਾ ਜਵਾਬ ਨਹੀਂ ਦਿੱਤਾ।

SFJ ਦਾ ਉਦੇਸ਼ ਇੱਕ ਵੱਖਰੇ ਸਿੱਖ ਰਾਜ ਦੇ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਇਸਦੇ ਨੇਤਾ, ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਸਰਕਾਰ ਵੱਲੋਂ ਅਤਿਵਾਦੀ ਘੋਸ਼ਿਤ ਕੀਤਾ ਗਿਆ ਹੈ। ਭਾਰਤ ਤੋਂ ਬਾਹਰ ਕੈਨੇਡਾ ਵਿੱਚ ਸਿੱਖਾਂ ਦੀ ਆਬਾਦੀ ਸਭ ਤੋਂ ਵੱਧ ਹੈ।

Advertisement
×