DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada News: ਫਿਰੌਤੀ ਲਈ Brampton ’ਚ ਭਾਰਤੀ ਮੂਲ ਦੇ ਵਪਾਰੀ ਦੇ ਘਰ ’ਤੇ ਗੋਲੀਬਾਰੀ ਦੇ ਦੋਸ਼ ’ਚ 7 ਪੰਜਾਬੀ ਗ੍ਰਿਫ਼ਤਾਰ

Canada News: 7 Punjabis arrested for shooting at Indian origin businessman's home in Brampton for ransom
  • fb
  • twitter
  • whatsapp
  • whatsapp
Advertisement

ਭਾਰਤੀ ਮੂਲ ਦੇ ਵਪਾਰੀ ਨੂੰ ਡਰਾਉਣ ਲਈ ਉਸ ਦੇ ਘਰ ’ਤੇ ਦੋ ਵਾਰ ਗੋਲੀਬਾਰੀ ਕਰਨ ਦੇ ਲੱਗੇ ਹਨ ਦੋਸ਼; ਚਾਰ ਨੌਜਵਾਨਾਂ ’ਤੇ ਪਹਿਲਾਂ ਵੀ ਚੱਲ ਰਹ ਨੇ ਅਜਿਹੇ ਕੇਸ

ਗੁਰਮਲਕੀਅਤ ਸਿੰਘ ਕਾਹਲੋਂ

Advertisement

ਵੈਨਕੂਵਰ, 15 ਜਨਵਰੀ

Canada News: ਓਂਟਾਰੀਓ ਦੀ ਪੀਲ ਪੁਲੀਸ ਨੇ ਪੈਸੇ ਬਟੋਰਨ ਲਈ ਬਰੈਂਪਟਨ ਦੇ ਇੱਕ ਘਰ ’ਤੇ ਦੋ ਵਾਰ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਸੱਤ ਪੰਜਾਬੀ ਨੌਜੁਆਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਚੋਂ ਤਿੰਨ - ਮਨਪ੍ਰੀਤ ਸਿੰਘ (27), ਦਿਲਪ੍ਰੀਤ ਸਿੰਘ (23) ਤੇ ਹਰਸ਼ਦੀਪ ਸਿੰਘ (23) ’ਤੇ ਦੋਸ਼ ਹਨ ਕਿ ਉਨ੍ਹਾਂ ਨੇ ਲੰਘੀ 30 ਨਵਬੰਰ ਨੂੰ ਰਾਤ 2 ਵਜੇ ਮੌਂਟਿਨਬੈਰੀ ਰੋਡ ਉੱਤੇ ਮੌਂਟੈਨਿਸ਼ ਰੋਡ ਕੋਲ ਇੱਕ ਵਪਾਰੀ ਦੀ ਰਿਹਾਇਸ਼ ’ਤੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ।

ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਰਿਹਾਇਸ਼ ਦੀ ਤਲਾਸ਼ੀ ਦੌਰਾਨ ਉੱਥੋਂ ਬੰਦੂਕ ਤੇ ਗੋਲੀ ਸਿੱਕਾ ਮਿਲਿਆ ਹੈ, ਪਰ ਮੁਲਜ਼ਮ ਉੱਥੋਂ ਫਰਾਰ ਹੋ ਚੁੱਕੇ ਸਨ। ਉਸੇ ਘਰ ਉਤੇ 2 ਜਨਵਰੀ ਦੀ ਰਾਤ ਨੂੰ ਫਿਰ ਗੋਲੀਬਾਰੀ ਕੀਤੀ ਗਈ। ਦੋਹੇਂ ਵਾਰ ਹੋਈ ਗੋਲੀਬਾਰੀ ਵਿੱਚ ਘਰ ਦੇ ਮੈਂਬਰ ਸੁਰੱਖਿਅਤ ਰਹੇ, ਪਰ ਉਨ੍ਹਾਂ ਦੇ ਮਨਾਂ ’ਚ ਦਹਿਸ਼ਤ ਪੈਦਾ ਹੋ ਗਈ। ਦੂਜੀ ਗੋਲੀਬਾਰੀ ਪਹਿਲੇ ਸ਼ੱਕੀਆਂ ਦੇ ਜਾਣਕਾਰਾਂ ਵਲੋਂ ਕੀਤੇ ਹੋਣ ਦਾ ਸਬੂਤ ਕੈਮਰਿਆਂ ’ਚੋਂ ਮਿਲਣ ’ਤੇ ਇਹ ਸਾਫ਼ ਹੋ ਗਿਆ ਕਿ ਉਹ ਇੱਕੋ ਗਰੋਹ ਦੇ ਮੈਂਬਰ ਹਨ।

ਪੁਲੀਸ ਨੇ ਅਦਾਲਤ ਤੋਂ ਤਲਾਸ਼ੀ ਵਰੰਟ ਲੈ ਕੇ ਜਦ ਉਨ੍ਹਾਂ ਦੀ ਰਿਹਾਇਸ਼ ਦੀ ਛਾਣਬੀਣ ਕੀਤੀ ਤਾਂ ਉਥੋਂ ਵੀ ਅਸਲਾ ਤੇ ਗੋਲਾ ਬਾਰੂਦ ਮਿਲ ਗਿਆ। ਪੁਲੀਸ ਨੇ ਹੋਰ ਸਬੂਤ ਇਕੱਤਰ ਕਰ ਕੇ ਉਸ ਘਟਨਾ ਦੇ ਸ਼ੱਕੀ ਦੋਸ਼ੀਆਂ ਧਰਮਪ੍ਰੀਤ ਸਿੰਘ (25), ਮਨਪ੍ਰਤਾਪ ਸਿੰਘ (27), ਆਤਮਜੀਤ ਸਿੰਘ (30) ਤੇ ਅਰਵਿੰਦਰਪਾਲ ਸਿੰਘ (21) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਸਾਰਿਆਂ ਨੂੰ ਅਗਲੀ ਕਾਰਵਾਈ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।

ਇਨ੍ਹਾਂ ’ਚੋਂ ਚਾਰ ਤਾਂ ਪਹਿਲਾਂ ਵੀ ਇੰਜ ਦੀਆਂ ਕਾਰਵਾਈਆਂ ਵਿੱਚ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਸਨ, ਜਿਸ ਕਾਰਨ ਉਨ੍ਹਾਂ ਖਿਲਾਫ਼ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਦਾ ਜੁਰਮ ਵੀ ਜੁੜ ਗਿਆ ਹੈ।

ਪਤਾ ਲੱਗਾ ਹੈ ਕਿ ਉਹ ਘਰ, ਜਿਸ ’ਤੇ ਦੋ ਵਾਰ ਗੋਲੀਬਾਰੀ ਹੋਈ, ਭਾਰਤੀ ਮੂਲ ਦੇ ਵਪਾਰੀ ਦਾ ਹੈ ਤੇ ਉਸ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ, ਪਰ ਉਸਨੇ ਇਸ ਦੀ ਪ੍ਰਵਾਹ ਨਾ ਕੀਤੀ। ਸਮਝਿਆ ਜਾਂਦਾ ਹੈ ਕਿ ਗੋਲੀਬਾਰੀ ਉਸ ਨੂੰ ਡਰਾਉਣ ਲਈ ਕੀਤੀ ਜਾਂਦੀ ਸੀ ਤਾਂ ਕਿ ਉਹ ਫਿਰੌਤੀ ਦੀ ਰਕਮ ਦੇਣ ਲਈ ਤਿਆਰ ਹੋ ਜਾਏ।

Advertisement
×