ਕਸਬਾ ਸ਼ਹਿਣਾ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੇ 4 ਅਕਤੂਬਰ ਨੂੰ ਹੋਏ ਕਤਲ ਪਿੱਛੋਂ ਕਸਬੇ ਸ਼ਹਿਣੇ ਦੀ ਮੇਨ ਬੱਸ ਸਟੈਂਡ ਅਤੇ ਜੀਟੀ ਰੋਡ ’ਤੇ ਲਾਇਆ ਹੋਇਆ ਧਰਨਾ ਪਰਿਵਾਰ ਦੀ ਸਹਿਮਤੀ ਨਾਲ ਅੱਜ ਖ਼ਤਮ ਹੋ ਗਿਆ ਹੈ।
ਐਕਸ਼ਨ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਪਰਿਵਾਰ ਨੇ ਪ੍ਰਸ਼ਾਸਨ ਨਾਲ ਸਹਿਮਤੀ ਕਰ ਲਈ ਹੈ ਅਤੇ ਪਰਿਵਾਰ ਨੇ ਕਿਹਾ ਕਿ ਉਹ ਮ੍ਰਿਤਕ ਸੁਖਵਿੰਦਰ ਕਲਕੱਤਾ ਦੀ ਦੇਹ ਨੂੰ ਹੋਰ ਦੇਰ ਨਹੀਂ ਰੱਖ ਸਕਦਾ ਅਤੇ ਸਸਕਾਰ ਕਰਨਾ ਚਾਹੁੰਦੇ ਹਨ।
ਐਕਸ਼ਨ ਕਮੇਟੀ ਨੇ ਕਮੇਟੀ ਨੂੰ ਵੀ ਭੰਗ ਕਰਨ ਦਾ ਐਲਾਨ ਕਰ ਦਿੱਤਾ। ਪਰਿਵਾਰ ਇਸ ਸੰਬੰਧੀ ਅਗਲੀ ਲੜਾਈ ਕਿਵੇਂ ਲੜਦਾ ਹੈ ਪਰਿਵਾਰ ’ਤੇ ਨਿਰਭਰ ਕਰਦਾ ਹੈ।
ਐਕਸ਼ਨ ਕਮੇਟੀ ਦੇ ਮੈਂਬਰ ਬੱਬੂ ਸਿੰਘ ਪੰਧੇਰ ਅਤੇ ਤਰਨਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਐਕਸ਼ਨ ਕਮੇਟੀ ਹੁਣ ਵੀ ਇੱਕ ਹੈ ਅਤੇ ਜਿੱਥੇ ਵੀ ਕਿਸੇ ਨਾਲ ਧੱਕਾ ਹੋਵੇਗਾ, ਉੱਥੇ ਸਾਥ ਦਿੱਤਾ ਜਾਵੇਗਾ।
ਕਲਕੱਤਾ ਦੀ ਮ੍ਰਿਤਕ ਦੇਹ ਦਾ ਸਸਕਾਰ 11 ਅਕਤੂਬਰ ਨੂੰ ਕੀਤਾ ਜਾਵੇਗਾ। ਪਰਿਵਾਰ ਦੇ ਇਸ ਫੈਸਲੇ ਪਿੱਛੋਂ ਪਿਛਲੇ ਇੱਕ ਹਫ਼ਤੇ ਤੋਂ ਬੰਦ ਮੇਨ ਸੜਕ ਨੂੰ ਚਾਲੂ ਕਰ ਦਿੱਤਾ ਗਿਆ ਹੈ।