ਕੈਬ ਕੰਪਨੀਆਂ ਨੂੰ ਦੁੱਗਣਾ ਕਿਰਾਇਆ ਵਸੂਲਣ ਦੀ ਪ੍ਰਵਾਨਗੀ
ਨਵੀਂ ਦਿੱਲੀ: ਸੜਕੀ ਆਵਾਜਾਈ ਮੰਤਰਾਲੇ ਨੇ ਊਬਰ, ਓਲਾ ਤੇ ਰੈਪਿਡੋ ਜਿਹੀਆਂ ਕੈਬ ਸੇਵਾਵਾਂ ਮੁਹੱਈਆ ਕਰਨ ਵਾਲੀਆਂ ਕੰਪਨੀਆਂ (ਕੈਬ ਐਗਰੀਗੇਟਰ) ਨੂੰ ‘ਪੀਕ ਆਵਰ’ (ਮਸਰੂਫ ਸਮੇਂ) ਦੌਰਾਨ ਆਧਾਰ ਮੁੱਲ ਦਾ ਦੁੱਗਣਾ ਕਿਰਾਇਆ ਵਸੂਲਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲੇ ਇਹ ਡੇਢ ਗੁਣਾ ਹੈ। ਪੀਕ ਆਵਰ ਤੋਂ ਇਲਾਵਾ ਬਾਕੀ ਸਮੇਂ ਦੌਰਾਨ ਕਿਰਾਇਆ ਆਧਾਰ ਮੁੱਲ ਦਾ ਘੱਟੋ ਘੱਟ 50 ਫੀਸਦ ਹੋਣਾ ਚਾਹੀਦਾ ਹੈ। ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਨੇ ‘ਮੋਟਰ ਐਗਰੀਗੇਟਰ ਹਦਾਇਤਾਂ-2025’ ’ਚ ਕਿਹਾ ਹੈ ਕਿ ਤੈਅ ਆਧਾਰ ਕਿਰਾਏ ਤੋਂ ਘੱਟੋ ਘੱਟ 50 ਫੀਸਦ ਘੱਟ ਕਿਰਾਇਆ ਲੈਣ ਅਤੇ ਵੱਧ ਤੋਂ ਵੱਧ ਦੁੱਗਣਾ ਮੁੱਲ ਤੈਅ ਕਰਨ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਤੈਅ ਕਿਰਾਇਆ ਘੱਟੋ ਘੱਟ ਤਿੰਨ ਕਿਲੋਮੀਟਰ ਲਈ ਹੋਵੇਗਾ ਤਾਂ ਜੋ ‘ਡੈੱਡ ਮਾਈਲੇਜ’ ਦੀ ਭਰਪਾਈ ਕੀਤੀ ਜਾ ਸਕੇ। ਇਸ ਵਿੱਚ ਬਿਨਾਂ ਯਾਤਰੀ ਦੇ ਤੈਅ ਕੀਤੀ ਗਈ ਦੂਰੀ, ਯਾਤਰਾ ਵਾਲੀ ਦੂਰੀ ਅਤੇ ਯਾਤਰੀ ਨੂੰ ਲੈਣ ਲਈ ਵਰਤਿਆ ਗਿਆ ਈਂਧਣ ਸ਼ਾਮਲ ਹੈ। ਸੂਬਿਆਂ ਨੂੰ ਤਿੰਨ ਮਹੀਨੇ ਅੰਦਰ ਸੋਧੀਆਂ ਹੋਈਆਂ ਹਦਾਇਤਾਂ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ। -ਪੀਟੀਆਈ