ਬੁਸਤਾਨ-ਏ-ਅਹਿਮਦ ਸੰਮੇਲਨ ਸਮਾਪਤ
ਮਕਬੂਲ ਅਹਿਮਦ ਅਹਿਮਦੀਆ ਮੁਸਲਿਮ ਜਮਾਤ ਦੀਆਂ ਸੰਸਥਾਵਾਂ ਮਜਲਿਸ ਅੰਸਾਰ ਉਲਾਹ ਭਾਰਤ ਅਤੇ ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ ਦਾ ਤਿੰਨ ਰੋਜ਼ਾ ਸੰਮੇਲਨ ਬੁਸਤਾਨ-ਏ-ਅਹਿਮਦ ਲੰਘੀ ਰਾਤ ਸਮਾਪਤ ਹੋ ਗਿਆ। ਸੰਮੇਲਨ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ...
Advertisement
ਮਕਬੂਲ ਅਹਿਮਦ
ਅਹਿਮਦੀਆ ਮੁਸਲਿਮ ਜਮਾਤ ਦੀਆਂ ਸੰਸਥਾਵਾਂ ਮਜਲਿਸ ਅੰਸਾਰ ਉਲਾਹ ਭਾਰਤ ਅਤੇ ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ ਦਾ ਤਿੰਨ ਰੋਜ਼ਾ ਸੰਮੇਲਨ ਬੁਸਤਾਨ-ਏ-ਅਹਿਮਦ ਲੰਘੀ ਰਾਤ ਸਮਾਪਤ ਹੋ ਗਿਆ। ਸੰਮੇਲਨ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਕਾਦੀਆਂ ਪੁੱਜੇ। ਸੰਮੇਲਨ ਵਿੱਚ ਵੱਖ-ਵੱਖ ਖੇਡ, ਅਕਾਦਮਿਕ ਅਤੇ ਧਾਰਮਿਕ ਸਮਾਗਮ ਕਰਵਾਏ ਗਏ। ਸਦਰ ਅੰਜੁਮਨ ਅਹਿਮਦੀਆ ਕਾਦੀਆਂ ਦੇ ਮੁੱਖ ਸਕੱਤਰ ਮੌਲਾਨਾ ਮੁਹੰਮਦ ਇਨਾਮ ਗ਼ੋਰੀ ਨੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਕੀਤੀ। ਪਵਿੱਤਰ ਕੁਰਆਨ-ਏ-ਪਾਕ ਦੀ ਤਲਾਵਤ, ਇਸਲਾਮ ਪ੍ਰਤੀ ਵਫ਼ਾਦਾਰੀ ਅਤੇ ਦੇਸ਼ ਦੀ ਏਕਤਾ ਲਈ ਵਾਅਦਾ ਲਿਆ ਗਿਆ। ਰਫ਼ੀਕ ਅਹਿਮਦ ਬੇਗ ਨੇ ਸੰਮੇਲਨ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਮੁਕਾਬਲਿਆਂ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਅਤੇ ਬਜ਼ੁਰਗਾਂ ਦਾ ਸਨਮਾਨ ਕੀਤਾ ਗਿਆ। ਮਜਲਿਸ ਖ਼ੁਦਾਮ ਉਲ ਅਹਿਮਦੀਆ ਦਾ ਵੀ ਸਾਲਾਨਾ ਇਜਤਮਾ ਮੌਲਾਨਾ ਸ਼ਮੀਮ ਅਹਿਮਦ ਗੋਰੀ ਦੀ ਅਗਵਾਈ ਵਿੱਚ ਸਮਾਪਤ ਹੋਇਆ।
Advertisement
Advertisement
Advertisement
×

