DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰ ਨਾਲ ਸਮਝੌਤੇ ਮਗਰੋਂ ਬੱਸ ਕਾਮਿਆਂ ਦੀ ਹੜਤਾਲ ਖ਼ਤਮ

ਕਿਲੋਮੀਟਰ ਸਕੀਮ ਤੋਂ ਪਿੱਛੇ ਹਟੇ ਪ੍ਰਦਰਸ਼ਨਕਾਰੀ; ਮੁਅੱਤਲੀਆਂ ਰੱਦ ਕਰਨ ਅਤੇ ਕੇਸ ਵਾਪਸ ਲੈਣ ’ਤੇ ਜ਼ੋਰ

  • fb
  • twitter
  • whatsapp
  • whatsapp
featured-img featured-img
ਪਟਿਆਲਾ ਦੇ ਬੱਸ ਅੱਡੇ ਵਿੱਚੋਂ ਧਰਨਾ ਚੁੱਕਦੇ ਹੋਏ ਰੋਡਵੇਜ਼ ਮੁਲਾਜ਼ਮ।
Advertisement

ਪੀ ਆਰ ਟੀ ਸੀ, ਪੰਜਾਬ ਰੋਡਵੇਜ਼ ਅਤੇੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਨੇ ‘ਕਿਲੋਮੀਟਰ ਸਕੀਮ’ ਖ਼ਿਲਾਫ਼ ਸੂਬਾ ਪੱਧਰੀ ਹੜਤਾਲ ਅੱਜ ਸ਼ਾਮ ਤਿੰਨ ਦਿਨਾਂ ਮਗਰੋਂ ਵਾਪਸ ਲੈ ਲਈ ਹੈ। ਸਰਕਾਰ ਨਾਲ ਸਮਝੌਤੇ ਮਗਰੋਂ ਹੜਤਾਲ ਵਾਪਸੀ ਦਾ ਇਹ ਰਸਮੀ ਐਲਾਨ ਯੂਨੀਅਨ ਦੇ ਸੂਬਾਈ ਆਗੂ ਭਗਤ ਸਿੰਘ ਨੇ ਕੀਤਾ। ਇਸ ਮੀਟਿੰਗ ’ਚ ਹਾਜ਼ਰ ਰਹੇ ਪੀ ਆਰ ਟੀ ਸੀ ਦੇ ਐੱਮ ਡੀ ਬਿਕਰਮਜੀਤ ਸ਼ੇਰਗਿੱਲ ਤੇ ਵਾਈਸ ਚੇਅਰਮੈਨ ਬਲਵਿੰਦਰ ਝਾੜਵਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਇਸ ਦੌਰਾਨ ਯੂਨੀਅਨ ਨੇ ਸਰਕਾਰ ਦੀ ਕਿਲੋਮੀਟਰ ਸਕੀਮ ਦੇ ਵਿਰੋਧ ਤੋਂ ਪੈਰ ਪਿਛਾਂਹ ਖਿੱਚ ਲਏ ਹਨ। ਯੂਨੀਅਨ ਨੇ ਇਸ ਹੜਤਾਲ ਦੌਰਾਨ ਬਰਖ਼ਾਸਤ ਤੇ ਮੁਅੱਤਲ ਕੀਤੇ ਆਪਣੇ ਆਗੂਆਂ ਅਤੇ ਵਰਕਰਾਂ ਦੀ ਬਹਾਲੀ ਸਣੇ ਉਨ੍ਹਾਂ ’ਤੇ ਦਰਜ ਕੀਤੇ ਕੇਸ ਵਾਪਸ ਲੈਣ ਅਤੇ ਕੱਚੇ ਕਾਮੇ ਪੱਕੇ ਕਰਨ ਦੀ ਵੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਰਹਿੰਦੇ ਬਕਾਏ ਤੇ ਤਨਖ਼ਾਹਾਂ ਸਮੇਂ ਸਿਰ ਦੇਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸ ਦਾ ਸਰਕਾਰੀ ਪੱਧਰ ’ਤੇ ਭਰੋਸਾ ਵੀ ਦਿੱਤਾ ਗਿਆ ਹੈ।

Advertisement

ਜ਼ਿਕਰਯੋਗ ਹੈ ਕਿ ਇਨ੍ਹਾਂ ਮਦਾਂ ’ਤੇ ਅੱਜ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਅਧਿਕਾਰੀਆਂ ਨਾਲ ਯੂਨੀਅਨ ਆਗੂਆਂ ਦੀ ਮੀਟਿੰਗ ਦੌਰਾਨ ਬਣੀ ਸਹਿਮਤੀ ਉਪਰੰਤ ਹੀ ਹੜਤਾਲ਼ ਵਾਪਸ

Advertisement

ਲਈ ਗਈ ਹੈ। ਵਰਕਰਾਂ ਦੇ ਰੋਹ ਦੇ ਬਾਵਜੂਦ ਪੰਜਾਬ ਰੋਡਵੇਜ਼ ਨੇ 28 ਨਵੰਬਰ ਨੂੰ ਕਿਲੋਮੀਟਰ ਸਕੀਮ ਸਬੰਧੀ ਮੰਗੇ ਟੈਂਡਰ ਖੋਲ੍ਹ ਦਿੱਤੇ। ਇਸ ਸੂਬਾ ਪੱਧਰੀ ਹੜਤਾਲ਼ ਦੌਰਾਨ ਕਈ ਵਰਕਰਾਂ ਨੇ ਆਪਣੇ ਉੱਪਰ ਪੈਟਰੋਲ ਛਿੜਕ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ ਸੀ ਅਤੇ ਪੁਲੀਸ ਇੰਸਪੈਕਟਰ ਨੂੰ ਵੀ ਅੱਗ ਲੱਗ ਗਈ ਸੀ। ਇਸ ਮਗਰੋਂ ਪੁਲੀਸ ਨੇ ਰੋਡਵੇਜ਼ ਵਰਕਰਾਂ ਦੀ ਖਿੱਚ-ਧੂਹ ਕੀਤੀ ਸੀ। ਇਸ ਦੌਰਾਨ ਪਟਿਆਲਾ ਦੇ ਇੰਸਪੈਕਟਰ ਗੁਰਪ੍ਰੀਤ ਸਮਰਾਓ ਸਣੇ ਪੁਲੀਸ ਦੇ ਕਈ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਪੁਲੀਸ ਨੇ ਕਈ ਕਾਮਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ।ਸੌ ਤੋਂ ਵੱਧ ਠੇਕਾ ਮੁਲਾਜ਼ਮਾਂ ਨੂੰ ਬਰਖ਼ਾਸਤ ਤੇ ਆਊਟ ਸੋਰਸਿਜ਼ ਵਾਲ਼ੇ ਸੈਂਕੜੇ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਐੱਮ ਡੀ ਸ਼ੇਰਗਿੱਲ ਤੇ ਸ੍ਰੀ ਝਾੜਵਾਂ ਮੁਤਾਬਿਕ ਹੁਣ ਦੋ ਦਸੰਬਰ ਨੂੰ ਪੀ ਆਰ ਟੀ ਸੀ ਵੱਲੋਂ ਵੀ ਕਿਲੋਮੀਟਰ ਸਕੀਮ ਸਬੰਧੀ ਟੈਂਡਰ ਖੋਲ੍ਹ ਦਿੱਤੇ ਜਾਣਗੇ ਜੋ ਪਹਿਲਾਂ ਹੜਤਾਲ਼ ਕਾਰਨ ਦੋ ਵਾਰ ਮੁਲ਼ਤਵੀ ਕਰਨੇ ਪਏ ਹਨ। ਇਸ ਤਹਿਤ 200 ਦੇ ਕਰੀਬ ਬੱਸਾਂ ਪਾਈਆਂ ਜਾ ਰਹੀਆਂ ਹਨ।

ਇਸ ਫ਼ੈਸਲੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ, ਪਟਵਾਰੀਆਂ ਅਤੇ ਹੋਰ ਵਰਗਾਂ ਦੇ ਮੁਲਾਜ਼ਮਾਂ ਸਣੇ ਅਹਿਮ ਮੰਨੇ ਜਾਂਦੇ ਟਰਾਂਸਪੋਰਟ ਕਾਮਿਆਂ ਨੂੰ ਵੀ ‘ਦਬਾਉਣ’ ਵਿੱਚ ਸਫਲ ਹੋਏ ਮੰਨੇ ਜਾਣਗੇ। ਇਸ ਹੜਤਾਲ਼ ਦੌਰਾਨ ਤਿੰਨ ਦਿਨਾਂ ਤੱਕ ਲੋਕਾਂ ਨੂੰ ਭਾਰੀ ਖੱਜਲ਼-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ। ਹੜਤਾਲ਼ ਸਮਾਪਤੀ ਮਗਰੋਂ ਪਟਿਆਲਾ ਸਣੇ ਪੰਜਾਬ ਭਰ ਵਿੱਚੋਂ ਹੜਤਾਲ਼ੀ ਕਾਮਿਆਂ ਨੇ ਧਰਨੇ ਸਮਾਪਤ ਕਰ ਕੇ ਡਿਊਟੀਆਂ ਸੰਭਾਲ਼ ਲਈਆਂ ਹਨ, ਇਸ ਸਦਕਾ ਲੋਕਾਂ ਨੂੰ ਰਾਹਤ ਮਿਲੀ ਹੈ।

ਸਰਕਾਰ ਵੱਲੋਂ ਪੱਤਰ ਜਾਰੀ ਹੋਣ ਮਗਰੋਂ ਵਰਕਰ ਡਿਊਟੀ ’ਤੇ ਪਰਤਣਗੇ: ਗਿੱਲ

ਯੂਨੀਅਨ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਹੜਤਾਲ ਵਾਪਸੀ ਸਬੰਧੀ ਬਣੀ ਸਹਿਮਤੀ ਬਾਰੇ ਰਾਤ ਨੂੰ ਵੀਡੀਓ ਜਾਰੀ ਕਰ ਕੇ ਕਿਹਾ ਕਿ ਬਰਖ਼ਾਸਤ ਤੇ ਮੁਅੱਤਲ ਕਾਮਿਆਂ ਦੀ ਬਹਾਲੀ ਸਬੰਧੀ ਸਰਕਾਰ ਵੱਲੋਂ ਜਾਰੀ ਪੱਤਰ ਮਿਲਣ ਉਪਰੰਤ ਸਾਰੇ ਵਰਕਰ ਡਿਊਟੀਆਂ ’ਤੇ ਹਾਜ਼ਰ ਹੋ ਜਾਣਗੇ।

Advertisement
×