ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੱਸ ਅਤੇ ਕਾਰ ਦੀ ਟੱਕਰ; ਦੋ ਭਰਾਵਾਂ ਦੀ ਮੌਤ

ਪੰਜ ਜ਼ਖ਼ਮੀ; ਹਾਦਸੇ ਮਗਰੋਂ ਸਡ਼ਕ ’ਤੇ ਲੱਗਿਆ ਜਾਮ
Advertisement

ਇੱਥੇ ਕੁਰੂਕਸ਼ੇਤਰ-ਪਿਹੋਵਾ ਸੜਕ ’ਤੇ ਪਿੰਡ ਲੋਹਾਰਮਾਜਰਾ ਨੇੜੇ ਅੱਜ ਨਿੱਜੀ ਕੰਪਨੀ ਦੀ ਬੱਸ ਅਤੇ ਕਰੇਟਾ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ ਜਦੋਂਕਿ ਇੱਕ ਔਰਤ ਸਣੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀ ਲੋਕਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਵਿੱਚ ਦਾਖ਼ਲ ਹਨ। ਇਹ ਹਾਦਸਾ ਸਵੇਰੇ ਲਗਪਗ 11.30 ਵਜੇ ਵਾਪਰਿਆ। ਪਿੰਡ ਸਾਰਸਾ ਦਾ ਸੁਖਦੇਵ ਆਪਣੇ ਭਰਾ ਗੁਰਦੇਵ ਨੂੰ ਮਾਨਸਿਕ ਤੌਰ ’ਤੇ ਠੀਕ ਨਾ ਹੋਣ ਕਾਰਨ ਇਲਾਜ ਲਈ ਕਰੇਟਾ ਕਾਰ ਵਿੱਚ ਕਰਨਾਲ ਲੈ ਕੇ ਜਾ ਰਿਹਾ ਸੀ। ਉਸ ਦਾ ਚਚੇਰਾ ਭਰਾ ਰੋਹਤਾਸ਼ ਅਤੇ ਕੁਲਦੀਪ ਵੀ ਨਾਲ ਸਨ। ਇਸ ਦੌਰਾਨ ਅਚਾਨਕ ਸਾਹਮਣੇ ਆਏ ਕਾਂਵੜੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੋਈ ਤੇਜ਼ ਰਫ਼ਤਾਰ ਬੱਸ ਕਾਰ ਨਾਲ ਟਕਰਾ ਗਈ। ਹਾਦਸੇ ਦੌਰਾਨ ਗੁਰਦੇਵ ਅਤੇ ਕੁਲਦੀਪ ਦੀ ਮੌਤ ਹੋ ਗਈ। ਰੋਹਤਾਸ਼ ਅਤੇ ਸੁਖਦੇਵ ਜ਼ਖ਼ਮੀ ਹੋ ਗਏ ਜਦੋਂਕਿ ਬੱਸ ਵਿੱਚ ਸਵਾਰ ਇੱਕ ਔਰਤ ਸਣੇ ਤਿੰਨ ਯਾਤਰੀ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਜੋ ਕੁਰੂਕਸ਼ੇਤਰ ਤੋਂ ਪਿਹੋਵਾ ਵੱਲ ਆ ਰਹੀ ਸੀ। ਹਾਦਸੇ ਮਗਰੋਂ ਪਿਹੋਵਾ ਰੋਡ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਮ ਖੁੱਲ੍ਹਵਾਇਆ। ਕੇਯੂਕੇ ਥਾਣੇ ਦੇ ਐੱਸਐੱਚਓ ਦਿਨੇਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
Advertisement