DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਸਪਾ ਵਰਕਰ ਸੱਤਾ ਤਬਦੀਲੀ ਵੱਲ ਵਧਣ: ਕਰੀਮਪੁਰੀ

ਪਾਰਟੀ ਦੀ ਸਰਕਾਰ ਬਣਨ ’ਤੇ ਮੁਫ਼ਤ ਤੇ ਲਾਜ਼ਮੀ ਵਿੱਦਿਆ ਦਾ ਕਾਨੂੰਨ ਪਾਸ ਕਰਨ ਦਾ ਵਾਅਦਾ

  • fb
  • twitter
  • whatsapp
  • whatsapp
featured-img featured-img
ਰੈਲੀ ਨੂੰ ਸੰਬੋਧਨ ਕਰਦੇ ਹੋਏ ਬਸਪਾ ਦੇ ਸੂਬਾਈ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ।
Advertisement

ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਇਥੇ ‘ਤਖ਼ਤ ਬਦਲ ਦਿਓ, ਤਾਜ ਬਦਲ ਦਿਓ’ ਤਹਿਤ ਰੈਲੀ ਕੀਤੀ ਗਈ। ਇਸ ਮੌਕੇ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਸੰਭਾਲੋ ਮੁਹਿੰਮ ਤਹਿਤ 2027 ਦੌਰਾਨ ਸੱਤਾ ਦੀ ਤਬਦੀਲੀ ਦਾ ਅੱਜ ਆਗਾਜ਼ ਹੋ ਗਿਆ ਹੈ। ਇਹ ਬਿਗਲ ਵਜਾਉਂਦਿਆਂ ਕਰੀਮਪੁਰੀ ਨੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡ-ਪਿੰਡ ਪਾਰਟੀ ਦਾ ਢਾਂਚਾ ਮਜ਼ਬੂਤ ਕਰਦਿਆਂ ਸੱਤਾ ਤਬਦੀਲੀ ਵੱਲ ਵਧਣ।

ਅੱਜ ਦੀ ਇਹ ਸੂਬਾ ਪੱਧਰੀ ਰੈਲੀ ਬਸਪਾ ਦੇ ਸੰਸਥਾਪਕ ਮਰਹੂਮ ਕਾਂਸ਼ੀ ਰਾਮ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਰੱਖੀ ਗਈ ਸੀ। ਇਸ ਮੌਕੇ ਕਰੀਮਪੁਰੀ ਨੇ ਕਿਹਾ ਕਿ ਪੰਜਾਬ ’ਚ ਕਈ ਥਾਵਾਂ ’ਤੇ ਮੌਜੂਦਾ ਸਰਕਾਰ ਵੱਲੋਂ ਪਿਛਲੇ ਅਰਸੇ ਦੌਰਾਨ ਕਈ ਧਾਰਮਿਕ ਸਥਾਨਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ’ਚ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਨੂੰ ਬਸਪਾ ਦੇ ਵਰਕਰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਧੁਲੇਤਾ ਪਿੰਡ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਬਸਪਾ ਨੇ ਅੱਗੇ ਹੋ ਕੇ ਲੜਾਈ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਵਰਕਰਾਂ ਕੋਲੋਂ ਸਹਿਮਤੀ ਲੈ ਕੇ ਮੰਗ ਕੀਤੀ ਕਿ ਇਸ ਮਸਲੇ ’ਤੇ ਭਗਵੰਤ ਮਾਨ ਜਨਤਕ ਤੌਰ ’ਤੇ ਮੁਆਫੀ ਮੰਗੇ, ਜਿਨ੍ਹਾਂ ਦੀ ਸਰਕਾਰ ਦੌਰਾਨ ਗੁਰੂ ਘਰ ਦੀਆਂ ਕੰਧਾਂ ਢਾਹੁਣ ਲਈ ਬੁਲਡੋਜ਼ਰ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਈ ਥਾਵਾਂ ’ਤੇ ਡਾ. ਅੰਬੇਡਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ’ਤੇ ਰਾਜ ਦੀਆਂ ਪ੍ਰਮੁੱਖ ਚਾਰ ਪਾਰਟੀਆਂ ਨੇ ਆਪਣਾ ਮੂੰਹ ਤੱਕ ਨਹੀਂ ਖੋਲ੍ਹਿਆ ਪਰ ਇਸ ਦੇ ਮੁਕਾਬਲੇ ਬਸਪਾ ਨੇ ਲਗਾਤਾਰ ਧਰਨੇ ਦੇ ਕੇ, ਬੇਹੁਰਮਤੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਈ ਹੈ।

Advertisement

ਉਨ੍ਹਾਂ ਵਾਅਦਾ ਕੀਤਾ ਕਿ ਮੁਫਤ ਤੇ ਲਾਜ਼ਮੀ ਵਿੱਦਿਆ ਦਾ ਕਾਨੂੰਨ ਪਿਛਲੇ 16 ਸਾਲਾਂ ਤੋਂ ਰੁਕਿਆ ਪਿਆ ਹੈ, ਬਸਪਾ ਦੀ ਸਰਕਾਰ ਬਣਨ ’ਤੇ 16 ਮਿੰਟਾਂ ’ਚ ਇਸ ਨੂੰ ਪਾਸ ਕੀਤਾ ਜਾਵੇਗਾ। ਇਸ ਮੌਕੇ ਮਰਹੂਮ ਕਾਂਸ਼ੀ ਰਾਮ ਦੀ ਭੈਣ ਬੀਬੀ ਕੁਲਵੰਤ ਕੌਰ, ਵਿਧਾਇਕ ਡਾ. ਨਛੱਤਰ ਪਾਲ, ਹਰਜਿੰਦਰ ਕੌਰ ਕਰੀਮਪੁਰੀ, ਅਜੀਤ ਸਿੰਘ ਭੈਣੀ, ਐਡਵੋਕੇਟ ਬਲਵਿੰਦਰ ਕੁਮਾਰ, ਤੀਰਥ ਰਾਜਪੁਰਾ, ਖੁਸ਼ੀ ਰਾਮ ਸੇਵਾ ਮੁਕਤ ਆਈਏਐੱਸ, ਡਾ. ਮੱਖਣ, ਕੁਲਦੀਪ ਸਿੰਘ ਸਰਦੂਲਗੜ੍ਹ, ਲਾਲ ਚੰਦ ਔਜਲਾ, ਜਗਦੀਸ਼ ਸ਼ੇਰਪੁਰੀ, ਸੁਖਵਿੰਦਰ ਬਿੱਟੂ, ਜਸਵਿੰਦਰ ਝੱਲੀ, ਖੁਸ਼ੀ ਰਾਮ, ਰਾਮ ਸਰੂਪ ਸਰੋਏ, ਇੰਦਰਜੀਤ ਚੰਦੜ੍ਹ, ਸੁਸ਼ੀਲ ਵਿਰਦੀ, ਹਰਭਜਨ ਸਿੰਘ ਭਜਹੇੜੀ ਨੇ ਵੀ ਸੰਬੋਧਨ ਕੀਤਾ।

Advertisement

Advertisement
×