Advertisement
ਬੀਐੱਸਐੱਫ ਦੀ 155 ਬਟਾਲੀਅਨ ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਫਿਰੋਜ਼ਪੁਰ ਦੇ ਨੇੜਲੇ ਪਿੰਡ ਬਾਰੇ ਕੇ ਵਿਚ ਤਲਾਸ਼ੀ ਮੁਹਿੰਮ ਚਲਾਈ। ਇਸ ਮੁਹਿੰਮ ਦੌਰਾਨ ਪਿੰਡ ਬਾਰੇ ਕੇ ਦੇ ਖੇਤਾਂ ਵਿੱਚੋਂ ਇਕ ਡਰੋਨ ਬਰਾਮਦ ਹੋਇਆ।
ਪਤਾ ਲੱਗਾ ਹੈ ਕਿ ਪਾਕਿਸਤਾਨੀ ਸਮਗਲਰਾਂ ਵੱਲੋਂ ਭਾਰਤੀ ਖੇਤਰ ਵਿਚ ਡਰੋਨ ਭੇਜੇ ਜਾਣ ਦੀ ਗੁਪਤ ਸੂਚਨਾ ਬੀਐਸਐਫ ਨੂੰ ਮਿਲੀ ਸੀ। ਗੁਪਤ ਸੂਚਨਾ ਦੇ ਆਧਾਰ ’ਤੇ ਹੀ ਬੀਐੱਸਐੱਫ ਨੇ ਤੁਰੰਤ ਪਿੰਡ ਬਾਰੇ ਕੇ ਦੇ ਆਸ-ਪਾਸ ਦੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਮੁਹਿੰਮ ਦੌਰਾਨ ਇਕ ਖੇਤ ਵਿੱਚੋਂ ਡੀਜੇਆਈ ਮੈਵਿਕ 3 ਕਲਾਸਿਕ ਮਾਡਲ ਦਾ ਇਕ ਡਰੋਨ ਮਿਲਿਆ।
Advertisement
ਇਸ ਘਟਨਾ ਤੋਂ ਬਾਅਦ ਪੁਲੀਸ ਨੇ ਵੀ ਮਾਮਲੇ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਫਿਰੋਜ਼ਪੁਰ ਵਿਚ ਬੀਐੱਸਐੱਫ ਕੰਪਨੀ ਕਮਾਂਡਰ ਮਹੇਸ਼ ਕੁਮਾਰ ਵਰਮਾ ਦੇ ਬਿਆਨ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਏਅਰਕ੍ਰਾਫਟ ਐਕਟ 1934 ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
Advertisement
×