ਬ੍ਰਿਟਿਸ਼ ਫੌ਼ਜ ਵੱਲੋਂ ਨਾਇਕ ਗਿਆਨ ਸਿੰਘ ਦੇ ਪਰਿਵਾਰ ਦਾ ਸਨਮਾਨ
ਸਾਰਾਗੜ੍ਹੀ ਦੀ ਲੜਾਈ ਦੇ 128ਵੇਂ ਸਾਲਾਨਾ ਸਮਾਰੋਹ ਦੇ ਮੱਦੇਨਜ਼ਰ ਬਰਤਾਨਵੀ ਫੌ਼ਜ ਦੇ ਮੇਜਰ ਜਨਰਲ ਜੋਹਨ ਕੈਂਡਲ ਦੀ ਅਗਵਾਈ ਵਿੱਚ ਪੰਜਾਬ ਆਏ 12 ਮੈਂਬਰੀ ਵਫ਼ਦ ਨੇ ਜਾਡਲਾ ਪਹੁੰਚ ਕੇ ਬ੍ਰਿਟਿਸ਼ ਆਰਮੀ ਵਿੱਚ ਬਹਾਦਰੀ ਦੀ ਲਾਸਾਨੀ ਮਿਸਾਲ ਕਾਇਮ ਕਰਨ ਵਾਲੇ ਸ਼ਹੀਦ ਭਗਤ...
ਸਾਰਾਗੜ੍ਹੀ ਦੀ ਲੜਾਈ ਦੇ 128ਵੇਂ ਸਾਲਾਨਾ ਸਮਾਰੋਹ ਦੇ ਮੱਦੇਨਜ਼ਰ ਬਰਤਾਨਵੀ ਫੌ਼ਜ ਦੇ ਮੇਜਰ ਜਨਰਲ ਜੋਹਨ ਕੈਂਡਲ ਦੀ ਅਗਵਾਈ ਵਿੱਚ ਪੰਜਾਬ ਆਏ 12 ਮੈਂਬਰੀ ਵਫ਼ਦ ਨੇ ਜਾਡਲਾ ਪਹੁੰਚ ਕੇ ਬ੍ਰਿਟਿਸ਼ ਆਰਮੀ ਵਿੱਚ ਬਹਾਦਰੀ ਦੀ ਲਾਸਾਨੀ ਮਿਸਾਲ ਕਾਇਮ ਕਰਨ ਵਾਲੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ ਨਾਇਕ ਗਿਆਨ ਸਿੰਘ ਦੇ ਪਰਿਵਾਰ ਦਾ ਸਨਮਾਨ ਕੀਤਾ।
ਸਾਦੇ ਸਮਾਗਮ ਦੌਰਾਨ ਬਰਤਾਨਵੀ ਫੌ਼ਜ ਦੇ ਵਫ਼ਦ ਨੇ ਦੂਸਰੇ ਵਿਸ਼ਵ ਯੁੱਧ ਦੌਰਾਨ 1945 ਵਿੱਚ ਬਰਮਾ ਦੀ ਲੜਾਈ ਵਿੱਚ ਬ੍ਰਿਟਿਸ਼ ਆਰਮੀ ਲਈ ਸੇਵਾਵਾਂ ਦੇ ਰਹੇ ਨਾਇਕ ਗਿਆਨ ਸਿੰਘ ਦੇ ਪੁੱਤਰ ਹਰਜਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਦਿਆਂ ਕਿਹਾ ਕਿ ਨਾਇਕ ਗਿਆਨ ਸਿੰਘ ਨੂੰ ਬਰਤਾਨਵੀ ਫੌਜ ਦੇ ਸਰਵੋਤਮ ਬਹਾਦਰੀ ਐਵਾਰਡ ‘ਵਿਕਟੋਰੀਆ ਕਰਾਸ’ ਹਾਸਲ ਕਰਨ ਦਾ ਮਾਣ ਪ੍ਰਾਪਤ ਹੋਇਆ ਸੀ। ਵਫ਼ਦ ਲਈ ਇਹ ਮਾਣ ਵਾਲੀ ਗੱਲ ਹੈ ਕਿ ਵਿਕਟੋਰੀਆ ਕਰਾਸ ਹਾਸਲ ਕਰਨ ਵਾਲੇ ਨਾਇਕ ਦੇ ਪਰਿਵਾਰ ਦਾ ਸਨਮਾਨ ਕੀਤਾ ਜਾ ਰਿਹਾ ਹੈ। ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸਨ ਨੇ ਸਾਰਾਗੜ੍ਹੀ ਦੀ ਲੜਾਈ ਬਾਰੇ ਇਤਿਹਾਸਕ ਪਹਿਲੂਆਂ ’ਤੇ ਚਾਨਣਾ ਪਾਇਆ। ਨਾਇਕ ਗਿਆਨ ਸਿੰਘ ਦੇ ਪਰਿਵਾਰਕ ਮੈਂਬਰਾਂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੌਕੇ ’ਤੇ ਸ਼ਾਮਲ ਲੋਕਾਂ ਨੇ ਵਫ਼ਦ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਵਫ਼ਦ ਵਿੱਚ ਸੀ ਪੀ ਐੱਲ. ਰੰਜੀਵ ਸਾਂਗਵਾਨ, ਸਰਬਜੀਤ ਸਿੰਘ, ਸਕੁਐਡਨ ਲੀਡਰ ਮਨਦੀਪ ਕੌਰ, ਮੇਜਰ ਹਿਨਾ ਮੋਰਜਾਰੀਆ, ਮੇਜਰ ਮੁਨੀਸ਼ ਚੌਹਾਨ, ਲੈਂਫਟੀਨੈਂਟ ਕਰਨਲ ਐਲਿਸ ਆਰਚਰ, ਅਸ਼ੋਕ ਚੌਹਾਨ, ਕੈਪਟਨ ਕਮਲਦੀਪ ਸਿੰਘ ਸੰਧੂ, ਸਿਮਰਨਜੀਤ ਸਿੰਘ, ਅਨਿਕੇਤ ਸ਼ਾਹ ਤੇ ਸਾਰਜੈਂਟ ਜਸਪਿੰਦਰਜੀਤ ਸਿੰਘ ਸ਼ਾਮਲ ਸਨ।

