ਇੱਥੇ ਜੌੜੇਪੁਲ ਨੇੜੇ ਦੇਰ ਰਾਤ ਭਿਆਨਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 6 ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਰਮਨਜੀਤ ਸਿੰਘ ਪਿੰਡ ਮਹਿਸਮਪੁਰ ਜ਼ਿਲ੍ਹਾ ਸੰਗਰੂਰ ਦਾ ਵਸਨੀਕ ਸੀ,ਪਰ ਉਹ ਪਿਛਲੇ 13 ਸਾਲਾਂ ਤੋਂ ਸਹੁਰੇ ਪਿੰਡ ਭੜੀ ਮਾਨਸਾ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਰਹਿ ਰਿਹਾ ਸੀ।
ਰਮਨਦੀਪ ਸਿੰਘ ਚਮਕੌਰ ਸਾਹਿਬ ਤੋਂ ਬਲੈਰੋ ਗੱਡੀ ਰਾਹੀਂ ਕਈ ਰਿਸ਼ਤੇਦਾਰਾ ਸਣੇ ਅਮਰਗੜ੍ਹ ਪਰਤ ਰਿਹਾ ਸੀ ਕਿ ਅਚਾਨਕ ਜੌੜੇਪੁਲ ਨਜ਼ਦੀਕ ਅੱਗੋਂ ਆ ਰਹੀ ਤੇਜ਼ ਰਫ਼ਤਾਰ ਪਰਾਲੀ ਨਾਲ ਲੱਦੀ ਟਰਾਲੀ ਨਾਲ ਟੱਕਰ ਹੋ ਗਈ। ਬਲੈਰੋ ਵਿੱਚ ਸਵਾਰ ਸਾਰੇ ਵਿਅਕਤੀਆਂ ਨੁੂੰ ਗੰਭੀਰ ਸੱਟਾਂ ਲਗੀਆਂ। ਜ਼ਖ਼ਮੀਆਂ ਨੁੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਭਰਤੀ ਕਰਵਾਇਆ, ਜਿੱਥੇ ਇਲਾਜ ਦੌਰਾਨ ਰਮਨਜੀਤ ਸਿੰਘ ਤੇ ਅਮਨਦੀਪ ਸਿੰਘ ਦੀ ਮੌਤ ਹੋ ਗਈ। ਹੋਰਨਾਂ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸ਼ੁਰੂਆਤੀ ਜਾਂਚ ਮੁਤਾਬਕ ਹਾਦਸਾ ਟਰੈਕਟਰ ਟਰਾਲੀ ਦੇ ਤੇਜ਼ ਰਫ਼ਤਾਰ ਹੋਣ ਕਰਕੇ ਵਾਪਰਿਆ ਹੈ। ਫਿਲਹਾਲ ਪੁਲੀਸ ਨੇ ਚਸ਼ਮਦੀਦਾਂ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਜਾਂਚ ਸ਼ਰੂ ਕਰ ਦਿੱਤੀ ਹੈ ਫ਼ਿਲਹਾਲ ਟਰਾਲੀ ਚਾਲਕ ਹਨੇਰੇ ਦਾ ਫਾਇਦਾ ਚੁਕਦਿਆਂ ਫ਼ਰਾਰ ਹੈ, ਜਿਸਨੁੂੰ ਪੁਲੀਸ ਜਲਦ ਕਾਬੂ ਕਰਨ ਦਾ ਭਰੋਸਾ ਦੇ ਰਹੀ ਹੈ