ਸਿਸਵਾਂ ਨਦੀ ’ਚ ਰੁੜ੍ਹੇ ਨੌਜਵਾਨ ਦੀ ਲਾਸ਼ ਮਿਲੀ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਿਸਵਾਂ ਨਦੀ ਵਿੱਚ ਰੁੜ੍ਹਨ ਵਾਲੇ ਪਿੰਡ ਖਲੀਲਪੁਰ ਦੇ ਨੌਜਵਾਨ ਬਾਜ ਸਿੰਘ ਦੀ ਲਾਸ਼ ਅੱਜ ਪਿੰਡ ਘੁੜਕੇਵਾਲ ਨੇੜੇ ਨਦੀ ਅਤੇ ਸਤਲੁਜ ਦਰਿਆ ਦੇ ਸੰਗਮ ਤੋਂ ਮਿਲ ਗਈ ਹੈ। ਪੁਲੀਸ ਚੌਕੀ ਬੇਲਾ ਦੇ ਇੰਚਾਰਜ ਨਰਿੰਦਰਪਾਲ ਸਿੰਘ ਨੇ...
Advertisement
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਿਸਵਾਂ ਨਦੀ ਵਿੱਚ ਰੁੜ੍ਹਨ ਵਾਲੇ ਪਿੰਡ ਖਲੀਲਪੁਰ ਦੇ ਨੌਜਵਾਨ ਬਾਜ ਸਿੰਘ ਦੀ ਲਾਸ਼ ਅੱਜ ਪਿੰਡ ਘੁੜਕੇਵਾਲ ਨੇੜੇ ਨਦੀ ਅਤੇ ਸਤਲੁਜ ਦਰਿਆ ਦੇ ਸੰਗਮ ਤੋਂ ਮਿਲ ਗਈ ਹੈ। ਪੁਲੀਸ ਚੌਕੀ ਬੇਲਾ ਦੇ ਇੰਚਾਰਜ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਰੂਪਨਗਰ ’ਚ ਰੱਖ ਦਿੱਤਾ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬਾਜ ਸਿੰਘ ਸਿਸਵਾਂ ਨਦੀ ਵਿੱਚ ਕੁੱਤਿਆਂ ਨੂੰ ਰੋਟੀ ਪਾਉਣ ਗਿਆ ਸੀ ਤੇ ਇਸ ਦੌਰਾਨ ਅਚਾਨਕ ਨਦੀ ਵਿੱਚ ਆਏ ਪਾਣੀ ਦੇ ਤੇਜ਼ ਵਹਾਅ ’ਚ ਉਹ ਰੁੜ੍ਹ ਗਿਆ। ਬਾਜ ਸਿੰਘ ਦੀ ਲਾਸ਼ ਮਿਲਣ ਉਪਰੰਤ ਮੌਜਲੀਪੁਰ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ, ਜਸਬੀਰ ਸਿੰਘ ਖਲੀਲਪੁਰ, ਨਰਿੰਦਰ ਸਿੰਘ ਮੌਜਲੀਪੁਰ, ਕੁਲਬੀਰ ਸੈਣੀ ਬੇਲਾ ਅਤੇ ਸਰਪੰਚ ਗਿਆਨ ਸਿੰਘ ਸਮੇਤ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
Advertisement
Advertisement
×