ਰਣਜੀਤ ਸਾਗਰ ਡੈਮ ਦੀ ਝੀਲ ’ਚ ਕਿਸ਼ਤੀ ਨੂੰ ਅੱਗ
ਪੱਤਰ ਪ੍ਰੇਰਕ ਪਠਾਨਕੋਟ, 2 ਜੁਲਾਈ ਜ਼ਿਲ੍ਹੇ ਦੇ ਧਾਰ ਕਲਾਂ ਖੇਤਰ ਸਥਿਤ ਚਮਰੋੜ ਪੱਤਣ ’ਤੇ ਮਿੰਨੀ ਗੋਆ ਨੇੜੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਅਚਾਨਕ ਇੱਕ ਕਿਸ਼ਤੀ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਕਾਰਨ ਮਿੰਨੀ ਗੋਆ ਵਿੱਚ ਕੁਝ ਹੀ ਸਮੇਂ...
Advertisement
ਪੱਤਰ ਪ੍ਰੇਰਕ
ਪਠਾਨਕੋਟ, 2 ਜੁਲਾਈ
Advertisement
ਜ਼ਿਲ੍ਹੇ ਦੇ ਧਾਰ ਕਲਾਂ ਖੇਤਰ ਸਥਿਤ ਚਮਰੋੜ ਪੱਤਣ ’ਤੇ ਮਿੰਨੀ ਗੋਆ ਨੇੜੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਅਚਾਨਕ ਇੱਕ ਕਿਸ਼ਤੀ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਕਾਰਨ ਮਿੰਨੀ ਗੋਆ ਵਿੱਚ ਕੁਝ ਹੀ ਸਮੇਂ ਵਿੱਚ ਹਫੜਾ-ਦਫੜੀ ਮਚ ਗਈ ਅਤੇ ਉੱਥੇ ਘੁੰਮਣ ਆਏ ਸੈਲਾਨੀ ਇਧਰ-ਉਧਰ ਭੱਜਣ ਲੱਗ ਪਏ। ਹਾਲਾਂਕਿ ਰਾਹਤ ਦੀ ਗੱਲ ਇਹ ਸੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਈ ਅਤੇ ਅੱਗ ’ਤੇ ਕਾਬੂ ਪਾ ਲਿਆ। ਧਾਰ ਕਲਾਂ ਥਾਣੇ ਦੀ ਵਧੀਕ ਐੱਸਐੱਚਓ ਭੂਮਿਕਾ ਠਾਕੁਰ ਦਾ ਕਹਿਣਾ ਸੀ ਕਿ ਕਿਸ਼ਤੀ ਦਾ ਇੰਜਣ ਅਚਾਨਕ ਗਰਮ ਹੋ ਗਿਆ ਜਿਸ ਕਾਰਨ ਅੱਗ ਲੱਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੌਰਾਨ ਸੈਲਾਨੀਆਂ ਨੇ ਕਿਹਾ ਕਿ ਠੇਕੇਦਾਰ ਨੂੰ ਸਮੇਂ-ਸਮੇਂ ’ਤੇ ਕਿਸ਼ਤੀਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ।
Advertisement
×