ਬਠਿੰਡਾ: ਪੁਲੀਸ ਮੁਕਾਬਲੇ ’ਚ ਲੁਟੇਰਾ ਜ਼ਖ਼ਮੀ, ਸਾਥੀ ਫ਼ਰਾਰ
ਮਨੋਜ ਸ਼ਰਮਾ ਬਠਿੰਡਾ, 4 ਦਸੰਬਰ ਬਠਿੰਡਾ ਦੇ ਗਰੋਥ ਸੈਂਟਰ ਵਿੱਚ ਟਰੱਕ ਡਰਾਈਵਰ ਤੋਂ 25 ਹਜ਼ਾਰ ਰੁਪਏ ਲੁੱਟਣ ਮਾਮਲੇ ’ਚ ਅੱਜ ਸਵੇਰੇ ਜ਼ਿਲ੍ਹਾ ਪੁਲੀਸ ਨੇ ਲੁਟੇਰੇ ਨੂੰ ਮੁਕਾਬਲੇ ’ਚ ਜ਼ਖ਼ਮੀ ਕਰਨ ਤੋਂ ਬਾਅਦ ਕਾਬੂ ਕਰ ਲਿਆ। ਪੁਲੀਸ ਘੇਰੇ ਵਿੱਚ ਆਉਣ ਬਾਅਦ...
Advertisement
ਮਨੋਜ ਸ਼ਰਮਾ
ਬਠਿੰਡਾ, 4 ਦਸੰਬਰ
Advertisement
ਬਠਿੰਡਾ ਦੇ ਗਰੋਥ ਸੈਂਟਰ ਵਿੱਚ ਟਰੱਕ ਡਰਾਈਵਰ ਤੋਂ 25 ਹਜ਼ਾਰ ਰੁਪਏ ਲੁੱਟਣ ਮਾਮਲੇ ’ਚ ਅੱਜ ਸਵੇਰੇ ਜ਼ਿਲ੍ਹਾ ਪੁਲੀਸ ਨੇ ਲੁਟੇਰੇ ਨੂੰ ਮੁਕਾਬਲੇ ’ਚ ਜ਼ਖ਼ਮੀ ਕਰਨ ਤੋਂ ਬਾਅਦ ਕਾਬੂ ਕਰ ਲਿਆ। ਪੁਲੀਸ ਘੇਰੇ ਵਿੱਚ ਆਉਣ ਬਾਅਦ ਲੁਟੇਰੇ ਵੱਲੋਂ ਪਹਿਲਾਂ ਹਵਾਈ ਫਾਇਰ ਕੀਤਾ ਗਿਆ ਅਤੇ ਬਾਅਦ 12 ਬੋਰ ਦੇ ਦੇਸ਼ੀ ਕੱਟੇ ਨਾਲ ਪੁਲੀਸ ਉਪਰ ਗੋਲੀਆਂ ਚਲਾਈਆਂ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ’ਚ ਲੁਟੇਰੇ ਦੀ ਲੱਤ ਉਪਰ ਦੋ ਗੋਲੀਆਂ ਮਾਰੀਆਂ, ਜਦ ਕਿ ਉਸ ਦੇ ਹੋਰ ਸਾਥੀ ਫ਼ਰਾਰ ਹੋ ਗਏ। ਲੁਟੇਰੇ ਦੀ ਪਛਾਣ ਪਰਮਿੰਦਰ ਸਿੰਘ ਵਾਲੀਆ ਵਜੋਂ ਹੋਈ ਹੈ l ਲੁਟੇਰਾ ਗਰੋਹ ਦੀ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਸੀ। ਮੁਲਜ਼ਮ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
Advertisement
Advertisement
×

