ਬਠਿੰਡਾ ਪੁਲੀਸ ਨੇ ‘ਅਪਰੇਸ਼ਨ ਸੀਲ’ ਦੌਰਾਨ ਪੰਜਾਬ-ਹਰਿਆਣਾ ਸਰਹੱਦ ’ਤੇ 16 ਨਾਕੇ ਲਗਾਏ
ਧਰਮਪਾਲ ਸਿੰਘ ਤੂਰ ਸੰਗਤ ਮੰਡੀ,19 ਅਗਸਤ ਬਠਿੰਡਾ ਪੁਲੀਸ ਵੱਲੋਂ ‘ਅਪਰੇਸ਼ਨ ਸੀਲ’ ਤਹਿਤ ਪੰਜਾਬ ਅਤੇ ਹਰਿਆਣਾ ਨੂੰ ਜੋੜਦੇ ਤਿੰਨ ਵੱਡੀਆਂ ਅਤੇ 13 ਲਿੰਕ ਸੜਕਾਂ ਉੱਪਰ ਨਾਕੇ ਲਗਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਬਠਿੰਡਾ-ਡੱਬਵਾਲੀ ਰੋਡ ’ਤੇ...
Advertisement
ਧਰਮਪਾਲ ਸਿੰਘ ਤੂਰ
ਸੰਗਤ ਮੰਡੀ,19 ਅਗਸਤ
Advertisement
ਬਠਿੰਡਾ ਪੁਲੀਸ ਵੱਲੋਂ ‘ਅਪਰੇਸ਼ਨ ਸੀਲ’ ਤਹਿਤ ਪੰਜਾਬ ਅਤੇ ਹਰਿਆਣਾ ਨੂੰ ਜੋੜਦੇ ਤਿੰਨ ਵੱਡੀਆਂ ਅਤੇ 13 ਲਿੰਕ ਸੜਕਾਂ ਉੱਪਰ ਨਾਕੇ ਲਗਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਬਠਿੰਡਾ-ਡੱਬਵਾਲੀ ਰੋਡ ’ਤੇ ਪੈਂਦੇ ਡੂੰਮਵਾਲੀ ਬੈਰੀਅਰ ਉੱਪਰ ਲੱਗੇ ਨਾਕੇ ’ਤੇ ਪਹੁੰਚੇ ਐੱਸਐੱਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਖ਼ਿਲਾਫ ਜੰਗ ਦਾ ਐਲਾਨ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਦਸ ਜ਼ਿਲ੍ਹਿਆਂ ਵਿੱਚ ਅੰਤਰਰਾਜੀ ਸੜਕਾਂ ਉੱਪਰ ‘ਅਪਰੇਸ਼ਨ ਸੀਲ’ ਤਹਿਤ ਵਿਸ਼ੇਸ਼ ਨਾਕੇ ਲਾਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਡੀਐੱਸਪੀ ਹਿਨਾ ਗੁਪਤਾ ਤੋਂ ਇਲਾਵਾ ਹੋਰ ਪੁਲੀਸ ਮੁਲਾਜ਼ਮ ਹਾਜ਼ਰ ਸਨ।
Advertisement
×