DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ: ਭਾਰਤ ਵੱਲੋਂ ਹਵਾ ’ਚ ਫੁੰਡੀ ਪਾਕਿ ਮਿਜ਼ਾਈਲ ਦੇ ਟੁਕੜੇ ਬਠਿੰਡਾ ਦੀ ਬਸਤੀ ਬੀੜ ਤਲਾਬ ’ਚ ਡਿੱਗੇ

ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਫ਼ਵਾਹਾਂ ਤੋਂ ਬਚਣ ਤੇ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ
  • fb
  • twitter
  • whatsapp
  • whatsapp
Advertisement

ਮਨੋਜ ਸ਼ਰਮਾ

ਬਠਿੰਡਾ, 9 ਮਈ

Advertisement

ਬਠਿੰਡਾ ਵਿੱਚ ਬੀਤੀ ਰਾਤ ਪਾਕਿਸਤਾਨੀ ਫੌਜ ਵੱਲੋਂ ਮਿਜ਼ਾਈਲ ਹਮਲੇ ਕੀਤੇ ਗਏ, ਜਿਸ ਨੂੰ ਭਾਰਤੀ ਹਵਾਈ ਫੌਜ ਦੀ ਡਿਫੈਂਸ ਟੀਮ ਨੇ ਆਸਮਾਨ ਵਿਚ ਹੀ ਰੋਕ ਕੇ ਬੇਅਸਰ ਕਰ ਦਿੱਤਾ। ਫੁੰਡੀ ਗਈ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ ਅੱਜ ਸਵੇਰੇ ਬਠਿੰਡਾ ਦੀ ਬਸਤੀ ਬੀੜ ਤਲਾਬ ਵਿਚੋਂ ਮਿਲੇ ਹਨ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਲੋਕ ਇਕੱਤਰ ਹੋ ਗਏ।

ਇਸ ਤੋਂ ਪਹਿਲਾਂ ਬਠਿੰਡਾ ਵਿੱਚ ਦੇਰ ਰਾਤ ਧਮਾਕਿਆਂ ਦੀ ਆਵਾਜ਼ ਸੁਣਦਿਆਂ ਹੀ ਲੋਕ ਕੰਬ ਉੱਠੇ। ਇਸ ਮਗਰੋਂ ਪੂਰੇ ਬਠਿੰਡਾ ਵਿਚ ਮੁਕੰਮਲ ਬਲੈਕਆਊਟ ਕਰ ਦਿੱਤਾ ਗਿਆ। ਧਮਾਕੇ ਦੀ ਆਵਾਜ਼ ਕਰੀਬ 10.30 ਅਤੇ ਪੌਣੇ 11 ਵਜੇ ਸੁਣਾਈ ਦਿੱਤੀ ਤੇ ਅਸਮਾਨ ਵਿੱਚ ਉਡਦੀਆਂ ਮਿਜ਼ਾਈਲਾਂ ਨੂੰ ਭਾਰਤੀ ਫੌਜ ਵੱਲੋਂ ਅਸਮਾਨ ਵਿੱਚ ਹੀ ਨਸ਼ਟ ਕਰ ਦਿੱਤਾ। ਇਸ ਦੌਰਾਨ ਬਠਿੰਡਾ ਵਿਚ ਵੀ ਅੱਜ ਸਵੇਰੇ ਸਾਇਰਨ ਦੀ ਆਵਾਜ਼ ਸੁਣਾਈ ਦਿੱਤੀ ਹੈ।

ਬਠਿੰਡਾ ਦੇ ਬਸਤੀ ਬੀੜ ਤਲਾਬ ਵਿੱਚ ਡਿੱਗੀ  ਮਿਜ਼ਾਈਲ ਦਾ ਮਲਬਾ।

ਬਠਿੰਡਾ ਦੀ ਲਾਲ ਸਿੰਘ ਬਸਤੀ ਅਤੇ ਬੀੜ ਤਲਾਬ ਬਸਤੀ ਨੇੜੇ ਬੰਬਨੁਮਾ ਕੋਈ ਚੀਜ਼ ਦੇਖੀ ਗਈ ਜਿਸ ਦੀ ਮਗਰੋਂ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਵਾਇਰਲ ਹੋਈ। ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਜਾ ਸਕੀ। ਪਾਕਿਸਤਾਨ ਨੇ ਬਠਿੰਡਾ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਇਹ ਸ਼ਹਿਰ ਏਸ਼ੀਆ ਦੀ ਵੱਡੀ ਛਾਉਣੀ ਅਤੇ ਏਅਰਬੇਸ ਹੈ। ਡਿਪਟੀ ਕਮਿਸ਼ਨਰ ਬਠਿੰਡਾ ਅਤੇ ਡਿਪਟੀ ਡਿਊਟੀ ਮਜਿਸਟਰੇਟ ਸ਼ੌਕਤ ਅਹਿਮਦ ਪਰੇ ਨੇ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਜੰਗ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਘਰਾਂ ਵਿੱਚ ਹੀ ਟਿਕੇ ਰਹਿਣ ਦੀ ਹਦਾਇਤ ਕੀਤੀ। ਹੰਗਾਮੀ ਹਾਲਾਤ ਲਈ ਐਮਰਜੈਂਸੀ ਹੈਲਪਲਾਈਨ ਨੰਬਰ 0164-2862100 ਅਤੇ 0164-2862101 ਜਾਰੀ ਕੀਤੇ ਗਏ ਹਨ। ਅਫ਼ਵਾਹਾਂ ਤੋਂ ਬਚਣ ਤੇ ਪ੍ਰਸ਼ਾਸਨ ਵੱਲੋਂ ਜਾਰੀ ਅਧਿਕਾਰਤ ਸੁਨੇਹਿਆਂ ’ਤੇ ਹੀ ਯਕੀਨ ਕਰਨ ਦੀ ਅਪੀਲ ਕੀਤੀ ਗਈ ਹੈ।

Advertisement
×