DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ: ਚਾਰ ਦਿਨਾਂ ’ਚ ਦੂਜੀ ਵਾਰ ਨਹਿਰ ’ਚ ਡਿੱਗੀ ਕਾਰ

ਅਾਵਾਰਾ ਪਸ਼ੂ ਕਾਰ ਅੱਗੇ ਆਉਣ ਕਾਰਨ ਵਾਪਰਿਆ ਹਾਦਸਾ; ਕਾਰ ਚਾਲਕ ਵਾਲ-ਵਾਲ ਬਚਿਆ
  • fb
  • twitter
  • whatsapp
  • whatsapp
Advertisement
ਇੱਥੇ ਸਰਹਿੰਦ ਨਹਿਰ ’ਚ ਚਾਰ ਦਿਨਾਂ ਦੌਰਾਨ ਕਾਰ ਡਿੱਗਣ ਦਾ ਦੂਜਾ ਹਾਦਸਾ ਵਾਪਰਿਆ ਹੈ। ਇਹ ਹਾਦਸਾ ਰਾਤ ਕਰੀਬ 10 ਵਜੇ ਜੌਗਰ ਪਾਰਕ ਕੋਲ ਵਾਪਰਿਆ। ਪਤਾ ਲੱਗਾ ਹੈ ਕਿ ਸੰਦੀਪ ਕੁਮਾਰ ਵਾਸੀ ਨੈਸ਼ਨਲ ਕਲੋਨੀ ’ਚ ਆਪਣੇ ਦੋਸਤ ਨੂੰ ਮਿਲਣ ਬਾਅਦ ਆਦਰਸ਼ ਕਲੋਨੀ ਵੱਲ ਕਾਰ ’ਤੇ ਜਾ ਰਿਹਾ ਸੀ। ਨਹਿਰ ਕੰਢੇ ਹਨੇਰਾ ਹੋਣ ਅਤੇ ਆਵਾਰਾ ਪਸ਼ੂ ਦੇ ਅਚਾਨਕ ਕਾਰ ਅੱਗੇ ਆਉਣ ਕਾਰਨ ਕਾਰ ਬੇਕਾਬੂ ਹੋ ਕੇ ਨਹਿਰ ’ਚ ਡਿੱਗ ਗਈ।ਹਾਦਸੇ ਦਾ ਤੁਰੰਤ ਪਤਾ ਲੱਗਣ ’ਤੇ ਲੋਕ ਇਕਦਮ ਇਕੱਠੇ ਹੋ ਗਏ। ਮੌਕੇ ’ਤੇ ਸਮਾਜ ਸੇਵੀ ਜਥੇਬੰਦੀਆਂ ਦੇ ਕਾਰਕੁਨ ਅਤੇ ਪੁਲੀਸ ਵੀ ਮਦਦ ਲਈ ਆ ਗਈ ਪਰ ਸੰਦੀਪ ਖੁਦ ਕਾਰ ਦੀ ਤਾਕੀ ਖੋਲ੍ਹ ਕੇ ਕਾਰ ’ਚੋਂ ਬਾਹਰ ਨਿਕਲ ਆਇਆ ਅਤੇ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ। ਬਾਅਦ ’ਚ ਕਰੇਨ ਦੀ ਮਦਦ ਨਾਲ ਕਾਰ ਵੀ ਨਹਿਰ ’ਚੋਂ ਬਾਹਰ ਕੱਢ ਲਈ ਗਈ।

ਗੌਰਤਲਬ ਹੈ ਕਿ ਲੰਘੀ 23 ਜੁਲਾਈ ਨੂੰ ਵੀ ਇਸੇ ਨਹਿਰ ’ਚ ਇੱਕ ਕਾਰ ਡਿੱਗ ਪਈ ਸੀ। ਉਸ ਕਾਰ ਵਿੱਚ ਛੋਟੇ ਬੱਚਿਆਂ ਸਮੇਤ 11 ਵਿਅਕਤੀ ਸਵਾਰ ਸਨ। ਘਟਨਾ ਦਾ ਫੌਰੀ ਪਤਾ ਲੱਗਦਿਆਂ ਹੀ, ਲੋਕਾਂ ਨੇ ਸਾਂਝੀ ਕਾਰਵਾਈ ਕਰਦਿਆਂ ਸਾਰੇ ਕਾਰ ਸਵਾਰਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾ ਦਿੱਤਾ ਸੀ। ਮੁੱਖ ਮੰਤਰੀ ਵੱਲੋਂ ਇਸ ਘਟਨਾ ਦੇ ਬਚਾਅ ਕਾਰਜਾਂ ’ਚ ਜੁਟਣ ਵਾਲਿਆਂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ।

Advertisement

ਕੌਂਸਲਰ ਮਲਕੀਤ ਸਿੰਘ ਗਿੱਲ ਨੇ ਕਿਹਾ ਕਿ ਸਰਹਿੰਦ ਨਹਿਰ ਦੀ ਪਟੜੀ ’ਤੇ ਸੜਕ ਬਣੀ ਹੋਣ ਕਰ ਕੇ ਇੱਥੇ ਬਹੁਤ ਸਾਰੀ ਆਵਾਜਾਈ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਨਹਿਰ ਕੰਢੇ ਰੇਲਿੰਗ ਨਾ ਹੋਣ ਕਾਰਨ ਹਾਦਸੇ ਵਾਪਰ ਰਹੇ ਹਨ। ਲੋਕਾਂ ਨੇ ਕਿਹਾ ਕਿ ਜਿੱਥੋਂ ਇਹ ਨਹਿਰ ਸੰਘਣੀ ਆਬਾਦੀ ਨੇੜਿਓਂ ਲੰਘਦੀ ਹੈ, ਘੱਟੋ-ਘੱਟ ਉਥੇ ਤਾਂ ਰੇਲਿੰਗ ਦੀ ਸਹੂਲਤ ਯਕੀਨੀ ਬਣਾਈ ਜਾਵੇ, ਤਾਂ ਕਿ ਹਾਦਸੇ ਨਾ ਵਾਪਰਨ। ਉਨ੍ਹਾਂ ਦੱਸਿਆ ਕਿ ਅਜਿਹੇ ਹਾਦਸੇ ਹੁਣ ਹੀ ਨਹੀਂ ਸਗੋਂ ਪਹਿਲਾਂ ਵੀ ਕਈ ਦਫ਼ਾ ਵਾਪਰ ਚੁੱਕੇ ਹਨ, ਪਰ ਪ੍ਰਸ਼ਾਸਨ ਇਨ੍ਹਾਂ ਨੂੰ ਰੋਕਣ ਲਈ ਲੋੜੀਂਦੀ ਤਵੱਜੋ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਹੋਰ ਨਹੀਂ ਤਾਂ ਇੱਥੇ ਤਾਰ ਜਾਂ ਜਾਲੀ ਹੀ ਲਾ ਦਿੱਤੀ ਜਾਵੇ, ਤਾਂ ਕਿ ਘਟਨਾਵਾਂ ਘਟ ਸਕਣ।

Advertisement
×