ਬਲਵਿੰਦਰ ਜੰਮੂ ਆਈਜੇਯੂ ਦੇ ਪ੍ਰਧਾਨ ਬਣੇ
ਇੰਡੀਅਨ ਜਰਨਲਿਸਟਸ ਯੂਨੀਅਨ (ਆਈਜੇਯੂ) ਦੀ ਅੱਜ ਹੋਈ ਚੋਣ ਵਿੱਚ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਨੂੰ ਕੌਮੀ ਪ੍ਰਧਾਨ ਚੁਣਿਆ ਗਿਆ ਹੈ, ਜਦੋਂ ਕਿ ਆਂਧਰਾ ਪ੍ਰਦੇਸ਼ ਦੇ ਸੀਨੀਅਰ ਪੱਤਰਕਾਰ ਸ਼ਾਮ ਸੁੰਦਰ ਸਕੱਤਰ ਜਨਰਲ ਚੁਣੇ ਗਏ ਹਨ। ਯੂਨੀਅਨ ਦੇ ਸੈਂਟਰਲ ਰਿਟਰਟਿੰਗ ਅਧਿਕਾਰੀ ਮਹੇਸ਼ ਕੁਮਾਰ...
Advertisement
ਇੰਡੀਅਨ ਜਰਨਲਿਸਟਸ ਯੂਨੀਅਨ (ਆਈਜੇਯੂ) ਦੀ ਅੱਜ ਹੋਈ ਚੋਣ ਵਿੱਚ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਨੂੰ ਕੌਮੀ ਪ੍ਰਧਾਨ ਚੁਣਿਆ ਗਿਆ ਹੈ, ਜਦੋਂ ਕਿ ਆਂਧਰਾ ਪ੍ਰਦੇਸ਼ ਦੇ ਸੀਨੀਅਰ ਪੱਤਰਕਾਰ ਸ਼ਾਮ ਸੁੰਦਰ ਸਕੱਤਰ ਜਨਰਲ ਚੁਣੇ ਗਏ ਹਨ। ਯੂਨੀਅਨ ਦੇ ਸੈਂਟਰਲ ਰਿਟਰਟਿੰਗ ਅਧਿਕਾਰੀ ਮਹੇਸ਼ ਕੁਮਾਰ ਸਿਨਹਾ ਨੇ ਕਿਹਾ ਕਿ ਇੰਡੀਅਨ ਜਰਨਲਿਸਟਸ ਯੂਨੀਅਨ ਦੇਸ਼ ਦੇ ਪੱਤਰਕਾਰਾਂ ਦੀ ਸਭ ਤੋਂ ਵੱਡੀ ਯੂਨੀਅਨ ਹੈ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਬਲਬੀਰ ਜੰਡੂ, ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ, ਜਨਰਲ ਸਕੱਤਰ ਭੂਸ਼ਨ ਸੂਦ, ਸਕੱਤਰ ਸੰਤੋਖ ਗਿੱਲ, ਭੁਪਿੰਦਰ ਮਲਿਕ, ਦਵਿੰਦਰ ਸਿੰਘ ਭੰਗੂ, ਬਲਵਿੰਦਰ ਸਿਪਰੇ, ਜਸਬੀਰ ਸਿੰਘ ਮਮਦੋਟ, ਰਾਜਨ ਮਾਨ, ਡੀਪੀ ਧਵਨ, ਬਲਦੇਵ ਸ਼ਰਮਾ, ਜਸਵੰਤ ਸਿੰਘ, ਨਿਰਮਲ ਪੰਡੋਰੀ, ਬਲਵਿੰਦਰ ਸਿੰਘ ਭੰਗੂ, ਸਰਬਜੀਤ ਸਿੰਘ ਭੱਟੀ, ਸੁਖਨੈਬ ਸਿੱਧੂ ਨੇ ਜੰਮੂ ਦੀ ਨਿਯੁਕਤੀ ’ਤੇ ਖੁਸ਼ੀ ਪ੍ਰਗਟਾਈ ਹੈ।
Advertisement
Advertisement
×