ਸੱਤ ਸਾਲ ਪੁਰਾਣੇ ਕੇਸ ’ਚ ਬਲਜੀਤ ਸਿੰਘ ਭਾਊ ਬਰੀ
ਅੰਬਾਲਾ ਦੀ ਅਦਾਲਤ ਨੇ ਪਿੰਡ ਕੁਰਲੀ ਜ਼ਿਲ੍ਹਾ ਮੁਹਾਲੀ ਦੇ ਵਸਨੀਕ ਬਲਜੀਤ ਸਿੰਘ ਉਰਫ਼ ਭਾਊ ਨੂੰ 7 ਸਾਲ ਪੁਰਾਣੇ ਕੇਸ ਵਿੱਚ ਬਰੀ ਕਰ ਦਿੱਤਾ ਹੈ। ਇਹ ਮਾਮਲਾ 17 ਅਪਰੈਲ 2018 ਨੂੰ ਥਾਣਾ ਅੰਬਾਲਾ ਸ਼ਹਿਰ ’ਚ ਦਰਜ ਹੋਇਆ ਸੀ। ਧਾਰਾ 279, 337,...
Advertisement
ਅੰਬਾਲਾ ਦੀ ਅਦਾਲਤ ਨੇ ਪਿੰਡ ਕੁਰਲੀ ਜ਼ਿਲ੍ਹਾ ਮੁਹਾਲੀ ਦੇ ਵਸਨੀਕ ਬਲਜੀਤ ਸਿੰਘ ਉਰਫ਼ ਭਾਊ ਨੂੰ 7 ਸਾਲ ਪੁਰਾਣੇ ਕੇਸ ਵਿੱਚ ਬਰੀ ਕਰ ਦਿੱਤਾ ਹੈ। ਇਹ ਮਾਮਲਾ 17 ਅਪਰੈਲ 2018 ਨੂੰ ਥਾਣਾ ਅੰਬਾਲਾ ਸ਼ਹਿਰ ’ਚ ਦਰਜ ਹੋਇਆ ਸੀ। ਧਾਰਾ 279, 337, 338 ਅਧੀਨ ਦਰਜ ਇਸ ਕੇਸ ਵਿੱਚ ਸੜਕ ਹਾਦਸੇ ਦਾ ਜ਼ਿਕਰ ਸੀ। ਕਰੋਨਾ ਮਹਾਮਾਰੀ ਦੌਰਾਨ ਡੇਢ ਸਾਲ ਤੱਕ ਕੋਈ ਸੁਣਵਾਈ ਨਹੀਂ ਹੋ ਸਕੀ। ਇਸ ਤੋਂ ਬਾਅਦ ਵੀ 6-6 ਮਹੀਨੇ ਦੀਆਂ ਤਰੀਕਾਂ ਪੈਂਦੀਆਂ ਰਹੀਆਂ। ਕੱਲ੍ਹ ਅਦਾਲਤ ਨੇ ਭਾਊ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਉਸ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ। ਭਾਊ ਸਿੱਖ ਸੰਘਰਸ਼ ਦੌਰਾਨ ਲਗਪਗ 12-13 ਸਾਲ ਜੇਲ੍ਹਾਂ ਵਿੱਚ ਕੱਟ ਚੁੱਕਿਆ ਹੈ ਅਤੇ 2015 ਵਿੱਚ ਤਿਹਾੜ ਜੇਲ੍ਹ ’ਚੋਂ ਸਾਰੇ ਕੇਸਾਂ ’ਚੋਂ ਬਰੀ ਹੋ ਕੇ ਆਪਣੇ ਪਿੰਡ ਵਾਪਸ ਆ ਗਿਆ ਸੀ।
Advertisement
Advertisement
×