ਜੇਲ੍ਹ ਪਿੱਛੇ ਬੀੜ ’ਚੋਂ ਕਾਰਤੂਸਾਂ ਦਾ ਥੈਲਾ ਮਿਲਿਆ
(ਮੋਹਿਤ ਸਿੰਗਲਾ): ਨਾਭਾ ਦੀ ਅਤਿ ਸੁਰੱਖਿਆ ਵਾਲੀ ਜੇਲ੍ਹ ਦੇ ਪਿੱਛੇ ਪੈਂਦੀ ਬੀੜ ਮੈਹਸ ’ਚੋਂ ਪੁਲੀਸ ਨੂੰ ਜ਼ਮੀਨ ’ਚ ਦੱਬੇ 478 ਕਾਰਤੂਸ ਮਿਲੇ ਹਨ। ਸੂਹ ਦੇ ਆਧਾਰ ’ਤੇ ਪੁਲੀਸ ਨੇ ਛਾਣਬੀਣ ਕਰਦਿਆਂ ਕਾਰਤੂਸਾਂ ਨਾਲ ਭਰਿਆ ਇਹ ਥੈਲਾ ਬਰਾਮਦ ਕਰਕੇ ਫੋਰੈਂਸਿਕ ਜਾਂਚ...
Advertisement
(ਮੋਹਿਤ ਸਿੰਗਲਾ): ਨਾਭਾ ਦੀ ਅਤਿ ਸੁਰੱਖਿਆ ਵਾਲੀ ਜੇਲ੍ਹ ਦੇ ਪਿੱਛੇ ਪੈਂਦੀ ਬੀੜ ਮੈਹਸ ’ਚੋਂ ਪੁਲੀਸ ਨੂੰ ਜ਼ਮੀਨ ’ਚ ਦੱਬੇ 478 ਕਾਰਤੂਸ ਮਿਲੇ ਹਨ। ਸੂਹ ਦੇ ਆਧਾਰ ’ਤੇ ਪੁਲੀਸ ਨੇ ਛਾਣਬੀਣ ਕਰਦਿਆਂ ਕਾਰਤੂਸਾਂ ਨਾਲ ਭਰਿਆ ਇਹ ਥੈਲਾ ਬਰਾਮਦ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਨਾਭਾ ਐੱਸਐੱਚਓ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਫੋਰੈਂਸਿਕ ਰਿਪੋਰਟ ਤੋਂ ਪਤਾ ਲੱਗੇਗਾ ਕਿ ਇਹ ਕਾਰਤੂਸ ਮਸ਼ੀਨ ਗੰਨ ਦੇ ਹਨ ਜਾਂ ਕਿਸੇ ਅਸਾਲਟ ਰਾਈਫਲ ਹਨ। ਉਨ੍ਹਾਂ ਦੱਸਿਆ ਕਿ ਕਾਰਤੂਸਾਂ ਵਾਲਾ ਥੈਲਾ ਜੇਲ੍ਹ ਤੋਂ ਕਾਫੀ ਦੂਰ ਮਿਲਿਆ ਹੈ।
ਇਸ ਦੀ ਵਰਤੋਂ ਕਿਸ ਨੇ ਅਤੇ ਕਿਸ ਮਕਸਦ ਲਈ ਕਰਨੀ ਸੀ, ਇਸ ਬਾਰੇ ਪੜਤਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਨਾਭਾ ਦੀ ਅਤਿ ਸੁਰੱਖਿਆ ਜੇਲ੍ਹ ਪਿਛਲੇ ਤਿੰਨ ਸਾਲਾਂ ਤੋਂ ਨਵੀਨੀਕਰਨ ਦੇ ਅਧੀਨ ਹੈ ਤੇ ਇਸ ਜੇਲ੍ਹ ਦੇ ਸਾਰੇ ਕੈਦੀ ਹੋਰਨਾਂ ਜੇਲ੍ਹਾਂ ’ਚ ਭੇਜ
Advertisement
ਦਿੱਤੇ ਗਏ ਸਨ।
Advertisement