ਸੁਰਜੀਤ ਮਜਾਰੀ
ਨਿਊ ਆਟੋ ਵਰਕਰਜ਼ ਯੂਨੀਅਨ (ਇਫਟੂ) ਨਵਾਂਸ਼ਹਿਰ ਦੇ ਯਤਨਾਂ ਸਦਕਾ ਅੱਜ ਇੱਥੇ ਪੰਜਾਬ ਦੀਆਂ 14 ਆਟੋ ਯੂਨੀਅਨਾਂ ਦੇ ਨੁਮਾਇੰਦਿਆਂ ਦਾ ਇਕੱਠ ਹੋਇਆ। ਇਸ ਮੌਕੇ ਪੁਲੀਸ ਵਲੋਂ ਮਹੀਨਾ ਵਸੂਲੀ, ਆਟੋ ਪਾਸਿੰਗ, ਪਰਮਿਟ ਫੀਸਾਂ, ਬੈਂਕ ਦੀਆਂ ਕਿਸ਼ਤਾਂ, ਬੱਸ ਅੱਡਿਆਂ ਵਿਚ ਐਂਟਰੀ ਫੀਸ, ਬੱਸ ਮਾਲਕਾਂ ਦਾ ਧੱਕਾ, ਟਰੈਫਿਕ ਪੁਲੀਸ ਵਲੋਂ ਕੀਤੇ ਜਾਂਦੇ ਚਲਾਨ ਆਦਿ ਮੁੱਦਿਆਂ ਨੂੰ ਉਭਾਰਿਆ ਗਿਆ। ਇਸ ਮੌਕੇ ਪੰਜਾਬ ਪੱਧਰੀ 14 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਐਡਹਾਕ ਕਮੇਟੀ ਵਿਚ ਉੜਮੁੜ ਟਾਂਡਾ ਆਟੋ ਯੂਨੀਅਨ ਤੋਂ ਸੁਖਵਿੰਦਰ ਸਿੰਘ, ਜਲੰਧਰ ਤੋਂ ਰਣਜੀਤ ਕੁਮਾਰ, ਮਾਛੀਵਾੜਾ ਤੋਂ ਨਿਰਮਲ ਸਿੰਘ, ਰੋਪੜ ਤੋਂ ਰਣਜੀਤ ਕੁਮਾਰ, ਚਮਕੌਰ ਸਾਹਿਬ ਤੋਂ ਰਣਬੀਰ ਸਿੰਘ, ਗੜ੍ਹਸ਼ੰਕਰ ਤੋਂ ਕੁਲਦੀਪ ਕੁਮਾਰ, ਸੜੋਆ ਤੋਂ ਬਲਵਿੰਦਰ ਸਿੰਘ, ਸਮਰਾਲਾ ਤੋਂ ਦਿਲਾਵਰ ਸਿੰਘ, ਪਟਿਆਲਾ ਤੋਂ ਜਗਦੀਸ਼ ਸਿੰਘ, ਫਿਲੌਰ ਤੋਂ ਰਾਜਾ, ਨੰਗਲ ਤੋਂ ਰਵੀ ਕੁਮਾਰ, ਸੈਲਾ ਤੋਂ ਰਾਜੇਸ਼ ਕੁਮਾਰ, ਬੰਗਾ ਤੋਂ ਕਮਲ, ਨਵਾਂਸ਼ਹਿਰ ਤੋਂ ਪੁਨੀਤ ਕੁਮਾਰ ਬਛੌੜੀ ਸ਼ਾਮਲ ਕੀਤੇ ਗਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਆਟੋ ਵਰਕਰਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂਕਿ ਆਟੋ ਵਰਕਰ ਬਿਨਾਂ ਸਰਕਾਰ ਉੱਤੇ ਕੋਈ ਬੋਝ ਪਾਇਆਂ ਸਵੈਰੁਜ਼ਗਾਰ ਚਲਾ ਰਹੇ ਹਨ। ਇਸ ਮੌਕੇ ਰਣਜੀਤ ਕੁਮਾਰ ਪ੍ਰਧਾਨ ਭਗਤ ਸਿੰਘ ਆਟੋ ਯੂਨੀਅਨ ਜਲੰਧਰ, ਸੁਖਵਿੰਦਰ ਸਿੰਘ ਪ੍ਰਧਾਨ ਆਟੋ ਯੂਨੀਅਨ ਉੜਮੁੜ ਟਾਂਡਾ, ਨਿਊ ਆਟੋ ਵਰਕਰ ਯੂਨੀਅਨ ਨਵਾਂਸ਼ਹਿਰ ਦੇ ਪ੍ਰਧਾਨ ਪੁਨੀਤ ਕੁਮਾਰ ਬਛੌੜੀ, ਰਣਜੀਤ ਕੁਮਾਰ ਰੋਪੜ, ਕਮਲ ਬੰਗਾ, ਨਿਰਮਲ ਸਿੰਘ ਮਾਛੀਵਾੜਾ, ਰਣਬੀਰ ਸਿੰਘ ਚਮਕੌਰ ਸਾਹਿਬ, ਕੁਲਦੀਪ ਕੁਮਾਰ ਗੜ੍ਹਸ਼ੰਕਰ, ਬਲਵਿੰਦਰ ਸਿੰਘ ਸੜੋਆ ਮੌਜੂਦ ਸਨ।