ਪਸ਼ੂ ਨਾਲ ਟਕਰਾਉਣ ਕਾਰਨ ਆਟੋ ਪਲਟਿਆ; ਅੱਠ ਵਿਦਿਆਰਥੀ ਜ਼ਖ਼ਮੀ
15 ਵਿਦਿਆਰਥੀ ਸਵਾਰ ਸਨ ਆਟੋ ਵਿੱਚ
Advertisement
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 2 ਜੁਲਾਈ
Advertisement
ਇੱਥੇ ਬਿਸ਼ਨਪੁਰ ਨਜ਼ਦੀਕ ਲਾਵਾਰਸ ਪਸ਼ੂ ਨਾਲ ਟਕਰਾਉਣ ਕਾਰਨ ਵਿਦਿਆਰਥੀਆਂ ਨਾਲ ਭਰਿਆ ਆਟੋ ਪਲਟ ਗਿਆ ਤੇ ਅੱਠ ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਆਟੋ ਕੇਂਦਰੀ ਵਿਦਿਆਲਿਆ ਕਪੂਰਥਲਾ ਵਿੱਚ ਬੱਚਿਆਂ ਨੂੰ ਛੱਡਣ ਜਾ ਰਿਹਾ ਸੀ ਸਥਾਨਕ ਸਿਵਲ ਹਸਪਤਾਲ ’ਚ ਇਲਾਜ ਮਗਰੋਂ ਚਾਰ ਵਿਦਿਆਰਥੀਆਂ ਨੂੰ ਛੁੱਟੀ ਦੇ ਦਿੱਤੀ ਗਈ ਤੇ ਬਾਕੀ ਜ਼ੇਰੇ ਇਲਾਜ ਹਨ। ਦੱਸਿਆ ਜਾ ਰਿਹਾ ਹੈ ਕਿ ਆਟੋ ’ਚ ਕੁੱਲ 15 ਵਿਦਿਆਰਥੀ ਸਵਾਰ ਸਨ।
Advertisement