ਸ਼ਿਵ ਸੈਨਾ ਆਗੂ ਤੇ ਉਸ ਦੇ ਪੁੱਤਰ ’ਤੇ ਹਮਲਾ
ਇਥੇ ਸ਼ਾਮ ਗਊਸ਼ਾਲਾ ਰੋਡ ’ਤੇ ਸ਼ਿਵ ਸੈਨਾ ਪੰਜਾਬ ਦੇ ਉਪ ਪ੍ਰਧਾਨ ਤੇ ਉਸ ਦੇ ਪੁੱਤਰ ਦੀ ਅੱਧੀ ਦਰਜਨ ਹਮਲਾਵਰਾਂ ਨੇ ਕੁੱਟਮਾਰ ਕੀਤੀ। ਸ਼ਿਵ ਸੈਨਾ ਦੇ ਉਪ ਪ੍ਰਧਾਨ ਇੰਦਰਜੀਤ ਕਰਵਲ ਦਾ ਪੁੱਤਰ ਜਿੰਮੀ ਕਰਵਲ ਆਪਣੀ ਪਤਨੀ ਨਾਲ ਬਾਜ਼ਾਰ ’ਚ ਖ਼ਰੀਦਦਾਰੀ ਲਈ...
Advertisement
ਇਥੇ ਸ਼ਾਮ ਗਊਸ਼ਾਲਾ ਰੋਡ ’ਤੇ ਸ਼ਿਵ ਸੈਨਾ ਪੰਜਾਬ ਦੇ ਉਪ ਪ੍ਰਧਾਨ ਤੇ ਉਸ ਦੇ ਪੁੱਤਰ ਦੀ ਅੱਧੀ ਦਰਜਨ ਹਮਲਾਵਰਾਂ ਨੇ ਕੁੱਟਮਾਰ ਕੀਤੀ। ਸ਼ਿਵ ਸੈਨਾ ਦੇ ਉਪ ਪ੍ਰਧਾਨ ਇੰਦਰਜੀਤ ਕਰਵਲ ਦਾ ਪੁੱਤਰ ਜਿੰਮੀ ਕਰਵਲ ਆਪਣੀ ਪਤਨੀ ਨਾਲ ਬਾਜ਼ਾਰ ’ਚ ਖ਼ਰੀਦਦਾਰੀ ਲਈ ਗਿਆ ਸੀ। ਕਰੀਬ ਛੇ ਜਣਿਆਂ ਨੇ ਜਿੰਮੀ ’ਤੇ ਹਮਲਾ ਦੀ ਕੁੱਟਮਾਰ ਕੀਤੀ। ਮੌਕੇ ’ਤੇ ਪੁੱਜੇ ਉਸ ਦੇ ਪਿਤਾ ਦੀ ਵੀ ਕੁੱਟਮਾਰ ਕੀਤੀ ਗਈ ਤੇ ਗੋਲੀਆਂ ਚਲਾ ਦਿੱਤੀਆਂ। ਜਿੰਮੀ ਨੇ ਹਮਲਾਵਰਾਂ ਦਾ ਪਿਸਤੌਲ ਫੜ ਲਿਆ ਤੇ ਲੋਕ ਇਕੱਠੇ ਹੋਣ ਕਾਰਨ ਹਮਲਾਵਰ ਫ਼ਰਾਰ ਹੋ ਗਏ। ਲੋਕਾਂ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ। ਡੀ ਐੱਸ ਪੀ ਭਾਰਤ ਭੂਸ਼ਣ ਨੇ ਕਿਹਾ ਕਿ ਬਿਆਨ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ।
Advertisement
Advertisement
×

