ਗੁਰਦੁਆਰਾ ਹੇਮਕੁੰਟ ਸਾਹਿਬ ’ਚ ਸ਼ਰਧਾਲੂਆਂ ’ਤੇ ਹਮਲਾ
ਅੰਮ੍ਰਿਤਸਰ (ਟਨਸ): ਗੁਰਦੁਆਰਾ ਹੇਮਕੁੰਟ ਸਾਹਿਬ ਵਿੱਚ ਨਤਮਸਤਕ ਹੋਣ ਦੌਰਾਨ ਨਿਹੰਗ ਬਾਣੇ ’ਚ ਪੁੱਜੇ ਵਿਅਕਤੀਆਂ ਨੇ ਕੁਝ ਸ਼ਰਧਾਲੂਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਘਟਨਾ ਮਗਰੋਂ ਉੱਤਰਾਖੰਡ ਪੁਲੀਸ ਨੇ ਦੋ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰ...
Advertisement
ਅੰਮ੍ਰਿਤਸਰ (ਟਨਸ):
ਗੁਰਦੁਆਰਾ ਹੇਮਕੁੰਟ ਸਾਹਿਬ ਵਿੱਚ ਨਤਮਸਤਕ ਹੋਣ ਦੌਰਾਨ ਨਿਹੰਗ ਬਾਣੇ ’ਚ ਪੁੱਜੇ ਵਿਅਕਤੀਆਂ ਨੇ ਕੁਝ ਸ਼ਰਧਾਲੂਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਘਟਨਾ ਮਗਰੋਂ ਉੱਤਰਾਖੰਡ ਪੁਲੀਸ ਨੇ ਦੋ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਹੋਏ ਵਿਅਕਤੀ ਪੰਜਾਬ ਨਾਲ ਸਬੰਧਤ ਹਨ। ਜ਼ਖ਼ਮੀ ਹੋਏ ਕਪੂਰਥਲਾ ਦੇ ਨੌਜਵਾਨ ਨੇ ਦੱਸਿਆ ਕਿ ਦਰਬਾਰ ਹਾਲ ਦੇ ਬਾਹਰ ਸਰੋਵਰ ਦੇ ਨੇੜੇ ਨਿਸ਼ਾਨ ਸਾਹਿਬ ਸਥਾਪਤ ਹੈ ਜਿੱਥੇ ਇੱਕ ਵਿਅਕਤੀ ਜੁੱਤੀਆਂ ਸਮੇਤ ਚਲਾ ਗਿਆ ਤਾਂ ਉੱਥੇ ਮੌਜੂਦ ਨਿਹੰਗਾਂ ਨੇ ਉਸ ’ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜਦੋਂ ਪੀੜਤ ਨੂੰ ਬਚਾਉਣ ਦਾ ਯਤਨ ਕੀਤਾ ਗਿਆ ਤਾਂ ਉਸ ’ਤੇ ਵੀ ਹਮਲਾ ਕਰ ਦਿੱਤਾ ਗਿਆ।
Advertisement
Advertisement
×