ਏ ਐੱਸ ਆਈ ਵੱਲੋਂ ਸਾਬਕਾ ਫ਼ੌਜੀ ਦੀ ਕੁੱਟਮਾਰ
ਇੱਥੋਂ ਦੇ ਪਿੰਡ ਜਗਤਪੁਰ ਖੁਰਦ ਦੇ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ ਥਾਣਾ ਪੁਰਾਣਾ ਸ਼ਾਲਾ ਦੇ ਏ ਐੱਸ ਆਈ ਵੱਲੋਂ ਸਾਬਕਾ ਫ਼ੌਜੀ ਗੁਰਨਾਮ ਸਿੰਘ ਦੀ ਕਥਿਤ ਕੁੱਟਮਾਰ ਕੀਤੀ ਹੈ। ਗੁਰਨਾਮ ਸਿੰਘ ਨੇ ਦੱਸਿਆ ਕਿ ਏ ਐੱਸ ਆਈ ਉਸ ਦੀ ਨੂੰਹ ਗੁਰਮੀਤ...
Advertisement
ਇੱਥੋਂ ਦੇ ਪਿੰਡ ਜਗਤਪੁਰ ਖੁਰਦ ਦੇ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ ਥਾਣਾ ਪੁਰਾਣਾ ਸ਼ਾਲਾ ਦੇ ਏ ਐੱਸ ਆਈ ਵੱਲੋਂ ਸਾਬਕਾ ਫ਼ੌਜੀ ਗੁਰਨਾਮ ਸਿੰਘ ਦੀ ਕਥਿਤ ਕੁੱਟਮਾਰ ਕੀਤੀ ਹੈ। ਗੁਰਨਾਮ ਸਿੰਘ ਨੇ ਦੱਸਿਆ ਕਿ ਏ ਐੱਸ ਆਈ ਉਸ ਦੀ ਨੂੰਹ ਗੁਰਮੀਤ ਕੌਰ ਦਾ ਮਾਸੜ ਹੈ। ਉਸ ਦੀ ਘਰ ’ਚ ਨੂੰਹ ਨਾਲ ਤਕਰਾਰ ਮਗਰੋਂ ਏ ਐੱਸ ਆਈ ਸਾਥੀ ਪੁਲੀਸ ਮੁਲਾਜ਼ਮ ਸਣੇ ਉਸ ਦੇ ਘਰੇ ਪਹੁੰਚਿਆ, ਕੋਈ ਵੀ ਦਲੀਲ ਸੁਣੇ ਬਿਨਾਂ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਏ ਐੱਸ ਆਈ ਗੁਰਨਾਮ ਸਿੰਘ ਨੂੰ ਜਦੋਂ ਕੁੱਟਦਾ ਹੋਇਆ ਥਾਣੇ ਲੈ ਕੇ ਪੁੱਜਾ ਤਾਂ ਉੱਥੇ ਉਸ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ। ਉੱਥੇ ਪਤਾ ਲੱਗਿਆ ਕਿ ਗੁਰਨਾਮ ਸਿੰਘ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨਹੀਂ ਸੀ, ਕਿਸੇ ਔਰਤ ਨੇ ਉਸ ਦੀ ਨੂੰਹ ਦਾ ਨਾਂ ਲੈ ਕੇ ਡਾਇਲ 112 ’ਤੇ ਝੂਠੀ ਸ਼ਿਕਾਇਤ ਕੀਤੀ ਹੈ। ਗੁਰਨਾਮ ਸਿੰਘ ਦੀ ਨੂੰਹ ਨੇ ਕਿਹਾ ਕਿ ਘਰ ’ਚ ਮਾਮੂਲੀ ਤਕਰਾਰ ਹੋਈ ਸੀ ਪਰ ਉਸ ਨੇ ਇਸ ਦੀ ਸ਼ਿਕਾਇਤ ਨਹੀਂ ਕੀਤੀ ਐੱਸ ਐੱਸ ਪੀ ਆਦਿਤਿਆ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ।
Advertisement
Advertisement
×