ਹਥਿਆਰਾਂ ਦੀ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ
ਇਥੋਂ ਦੇ ਸੀਆਈਏ ਸਟਾਫ਼ ਨੇ ਹੋਰ ਸੂਬਿਆਂ ਤੋਂ ਨਾਜਾਇਜ਼ ਹਥਿਆਰਾਂ ਦੀ ਤਸਕਰੀ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਸਰਹਾਲੀ ਪੁਲੀਸ ਨੇ ਅਸਲਾ ਐਕਟ ਦੀ ਦਫ਼ਾ 25 ਅਧੀਨ ਕੇਸ ਦਰਜ ਕੀਤਾ ਹੈ| ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ...
Advertisement
ਇਥੋਂ ਦੇ ਸੀਆਈਏ ਸਟਾਫ਼ ਨੇ ਹੋਰ ਸੂਬਿਆਂ ਤੋਂ ਨਾਜਾਇਜ਼ ਹਥਿਆਰਾਂ ਦੀ ਤਸਕਰੀ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਸਰਹਾਲੀ ਪੁਲੀਸ ਨੇ ਅਸਲਾ ਐਕਟ ਦੀ ਦਫ਼ਾ 25 ਅਧੀਨ ਕੇਸ ਦਰਜ ਕੀਤਾ ਹੈ| ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਅੱਜ ਇਥੇ ਦੱਸਿਆ ਕਿ ਮੁਲਜ਼ਮ ਦੀ ਸ਼ਨਾਖਤ ਲਵਜੀਤ ਸਿੰਘ ਲੱਬਾ ਵਾਸੀ ਸਭਰਾ ਵਜੋਂ ਹੋਈ ਹੈ, ਜਿਸ ਕੋਲੋਂ ਮੈਗਜ਼ੀਨ, ਤਿੰਨ ਦੇਸੀ ਪਿਸਤੌਲ ਤੇ ਦੋ ਰੌਂਦ ਬਰਾਮਦ ਹੋਏ ਹਨ। ਉਹ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ ਲਿਆ ਕੇ ਇੱਧਰ ਵੇਚਣ ਦਾ ਧੰਦਾ ਕਰਦਾ ਸੀ। ਇੰਸਪੈਕਟਰ ਪ੍ਰਭਜੀਤ ਸਿੰਘ ਦੱਸਿਆ ਕਿ ਮੁਲਜ਼ਮ ਨੂੰ 13 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਬਲੈਰੋ ਕੈਂਪਰ ’ਤੇ ਪੱਟੀ ਤੋਂ ਸਰਹਾਲੀ ਨੂੰ ਆ ਰਿਹਾ ਸੀ। ਮੌਕੇ ’ਤੇ ਉਸ ਕੋਲੋਂ ਮੈਗਜ਼ੀਨ ਸਣੇ ਇੱਕ ਦੇਸੀ ਪਿਸਤੌਲ ਬਰਾਮਦ ਹੋਇਆ। ਰਿਮਾਂਡ ਦੌਰਾਨ ਮੁਲਜ਼ਮ ਤੋਂ ਪੁੱਛ-ਪੜਤਾਲ ਮਗਰੋਂ ਦੋ ਹੋਰ ਪਿਸਤੌਲ, ਮੈਗਜ਼ੀਨ ਤੇ ਰੌਂਦ ਬਰਾਮਦ ਕੀਤੇ ਗਏ|
Advertisement
Advertisement