ਪਿੰਡ ਹੇਰਾਂ ਦੇ ਫ਼ੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਗੁਰਪ੍ਰੀਤ ਸਿੰਘ ਨੇ 16 ਸਾਲ ਦੀ ਸੇਵਾ ਮਗਰੋਂ 31 ਅਗਸਤ ਨੂੰ ਹੋਣਾ ਸੀ ਸੇਵਾਮੁਕਤ
Advertisement
ਭਾਰਤੀ ਫ਼ੌਜ ਦੀ ਬੰਗਾਲ ਇੰਜਨੀਅਰ ਬਟਾਲੀਅਨ ਅੰਬਾਲਾ ਛਾਉਣੀ ਵਿੱਚ ਤਾਇਨਾਤ ਨੇੜਲੇ ਪਿੰਡ ਹੇਰਾਂ ਦੇ 35 ਸਾਲਾ ਜਵਾਨ ਦੀ ਅੱਜ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਰੀਬ 2:45 ਵਜੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਗੁਰਪ੍ਰੀਤ ਸਿੰਘ ਪੁੱਤਰ ਮਰਹੂਮ ਹਰਪਾਲ ਸਿੰਘ ਦੀ ਮੌਤ ਦੀ ਖ਼ਬਰ ਮਗਰੋਂ ਪਿੰਡ ਹੇਰਾਂ ਵਿੱਚ ਗ਼ਮ ਦਾ ਮਹੌਲ ਹੈ। ਪਰਿਵਾਰਕ ਸੂਤਰਾਂ ਅਨੁਸਾਰ ਗੁਰਪ੍ਰੀਤ ਨੇ 31 ਅਗਸਤ ਨੂੰ 16 ਸਾਲ ਦੀ ਸੇਵਾ ਮਗਰੋਂ ਸੇਵਾਮੁਕਤ ਹੋਣਾ ਸੀ। ਗੁਰਪ੍ਰੀਤ ਸਿੰਘ ਦੇ ਪਰਿਵਾਰ ਵਿੱਚ ਪਤਨੀ ਗੁਰਪ੍ਰੀਤ ਕੌਰ, ਧੀ ਅਵਨੀਤ ਕੌਰ ਅਤੇ ਮਾਤਾ ਜਸਵਿੰਦਰ ਕੌਰ ਤੇ ਭਰਾ ਹੈ। ਪਿੰਡ ਵਾਸੀਆਂ ਅਨੁਸਾਰ ਗੁਰਪ੍ਰੀਤ ਸਿੰਘ ਦੀ ਦੇਸ਼ ਪ੍ਰਤੀ ਸਮਰਪਣ ਭਾਵਨਾ ਦੀ ਸ਼ਲਾਘਾ ਕਰਦਿਆਂ ਬਹਾਦਰ ਸਪੂਤ ਨੂੰ ਯਾਦ ਕੀਤਾ।
Advertisement
Advertisement
×