DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਈ ਮੰਡੀਕਰਨ ਪੋਰਟਲ ’ਤੇ ਗੁਆਚਿਆ ਪੰਜਾਬ ਦੇ ਪਿੰਡਾ ਦਾ ਰਕਬਾ, ਝੋਨਾ ਅਣਵਿਕਿਆ ਪਿਆ

ਪੰਜਾਬ ਮੰਡੀ ਬੋਰਡ ਦੇ ਈ ਮੰਡੀਕਰਨ ਪੋਰਟਲ ’ਤੇ ਪਿੰਡ ਕਿੱਲਿਆਂਵਾਲੀ ਤੇ ਵੜਿੰਗਖੇੜਾ ਦਾ ਰਕਬਾ ਗੁਆਚ ਗਿਆ ਹੈ। ਜਿਸ ਕਰਕੇ ਇੱਥੋਂ ਦੇ ਦਰਜਨਾਂ ਕਿਸਾਨਾਂ ਦੀ ਫਸਲ ਦੇ ਬਿੱਲ ਨਹੀਂ ਬਣ ਸਕੇ ਹਨ। ਪੋਰਟਲ 'ਤੇ ਪਿੰਡਾਂ ਦੇ ਗਾਇਬ ਰਕਬੇ ਕਾਰਨ ਪੀੜਤ...

  • fb
  • twitter
  • whatsapp
  • whatsapp
Advertisement
ਪੰਜਾਬ ਮੰਡੀ ਬੋਰਡ ਦੇ ਈ ਮੰਡੀਕਰਨ ਪੋਰਟਲ ’ਤੇ ਪਿੰਡ ਕਿੱਲਿਆਂਵਾਲੀ ਤੇ ਵੜਿੰਗਖੇੜਾ ਦਾ ਰਕਬਾ ਗੁਆਚ ਗਿਆ ਹੈ। ਜਿਸ ਕਰਕੇ ਇੱਥੋਂ ਦੇ ਦਰਜਨਾਂ ਕਿਸਾਨਾਂ ਦੀ ਫਸਲ ਦੇ ਬਿੱਲ ਨਹੀਂ ਬਣ ਸਕੇ ਹਨ। ਪੋਰਟਲ 'ਤੇ ਪਿੰਡਾਂ ਦੇ ਗਾਇਬ ਰਕਬੇ ਕਾਰਨ ਪੀੜਤ ਕਿਸਾਨ ਕਾਫ਼ੀ ਪਰੇਸ਼ਾਨੀ ਵਿੱਚ ਹਨ, ਉਨ੍ਹਾਂ ਦਾ ਕਰੋੜਾਂ ਰੁਪਏ ਦਾ ਝੋਨਾ ਅਣਵਿਕਿਆ ਪਿਆ ਹੈ।
ਜ਼ਿਕਰਯੋਗ ਹੈ ਕਿ ਪਿੰਡ ਕਿਲਿਆਂਵਾਲੀ ਦਾ ਰਕਬਾ ਕਰੀਬ 5000 ਏਕੜ ਅਤੇ ਪਿੰਡ ਵੜਿੰਗਖੇੜਾ ਦਾ ਰਕਬਾ ਲਗਪਗ 4000 ਏਕੜ ਹੈ। ਹਾਲਾਂਕਿ ਇਹ ਰਕਬਾ ਮਾਲ ਵਿਭਾਗ ਦੇ ਵੈੱਬ ਪੋਰਟਲ ’ਤੇ ਮੌਜੂਦ ਹੈ। ਇਸ ਸਬੰਧੀ ਖੁਲਾਸਾ ਆੜਤੀਆਂ ਵੱਲੋਂ ਝੋਨਾ ਫ਼ਸਲ ਦੇ ਬਿੱਲ ਬਣਾਉਣ ਮੌਕੇ ਜ਼ਮੀਨ ਦਾ ਰਕਬਾ ਪੋਰਟਲ ’ਤੇ ਜ਼ਮੀਨ ਮੈਪ ਕਰਨ ਮੌਕੇ ਹੋਇਆ।
ਆੜਤੀਆਂ ਮੁਤਾਬਕ ਪਿਛਲੇ ਸੀਜਨ 2024-25 ਵਿੱਚ ਲੈਂਡ ਮੈਪਿੰਗ ਦੌਰਾਨ ਇਹ ਰਕਬਾ ਪੂਰੀ ਤਰਾਂ ਪੋਰਟਲ ’ਤੇ ਦਰਜ ਸੀ। ਸੂਤਰਾਂ ਦਾ ਮੰਨਣਾ ਹੈ ਕਿ ਮਾਰਕੀਟ ਕਮੇਟੀ ਕਿੱਲਿਆਂਵਾਲੀ ਦਾ ਨਵਾਂ ਗਠਨ ਹੋਇਆ ਹੈ। ਉਸ ਤੋਂ ਬਾਅਦ ਨਵੀਂਆਂ ਅਧਿਕਾਰਕ ਆਈਡੀ ਬਣਨ ਦੌਰਾਨ ਇਸ ਸਾਲ (ਸਾਉਣੀ ਸੀਜਨ 2025—26) ਦੌਰਾਨ ਡਾਟਾ ਕਿਸੇ ਤਕਨੀਕੀ ਖਾਮੀ ਕਰਕੇ ਵਿਖਾਈ ਨਹੀਂ ਦੇ ਰਿਹਾ।
ਪਿੰਡ ਕਿੱਲਿਆਂਵਾਲੀ ਦੇ ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਫਸਲ ਤੁਲਾਈ ਹੋਏ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ, ਪਰ ਅਜੇ ਤੱਕ ਬਿੱਲ ਨਹੀਂ ਬਣਿਆ। ਉਹ ਆੜਤੀਏ ਅਤੇ ਮਾਰਕੀਟ ਕਮੇਟੀ ਦਫ਼ਤਰ ਦੇ ਗੇੜੇ ਲਗਾ ਰਹੇ ਹਨ। ਪਿੰਡ ਕਿੱਲਿਆਂਵਾਲੀ ਦੇ ਆੜਤੀਆਂ ਨੇ ਕਿਹਾ ਕਿ ਰਕਬਾ ਨਾ ਵਿਖਾਈ ਦੇਣ ਕਰਕੇ ਉਹ ਬਿੱਲ ਬਣਾਉਣ ਵਿੱਚ ਅਸਮੱਰਥ ਹਨ, ਪਰ ਕਿਸਾਨ ਉਨਾਂ ’ਤੇ ਛੇਤੀ ਬਿੱਲ ਬਣਾਉਣ ਲਈ ਦਬਾਅ ਬਣਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਮੰਡੀ ਬੋਰਡ ਦੇ ਆਈਟੀ ਵਿੰਗ ਪੱਧਰ ਦਾ ਹੈ। ਉਕਤ ਸਮੱਸਿਆ ਦੇ ਛੇਤੀ ਹੱਲ ਲਈ ਮਾਰਕੀਟ ਕਮੇਟੀ ਕਿੱਲਿਆਂਵਾਲੀ ਨੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ।
ਉਧਰ ਪ੍ਰਭਾਵਿਤ ਕਿਸਾਨ ਇਸ ਸਮੱਸਿਆ ਦੇ ਹੱਲ ਲਈ ਧਰਨਾ ਲਾਉਣ ਦੀ ਵਿਉਂਤਬੰਦੀ ਕਰ ਰਹੇ ਹਨ।  ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਮਾਮਲਾ ਉਨ੍ਹਾਂ ਨੇ ਧਿਆਨ ਵਿੱਚ ਨਹੀਂ ਹੈ ਉਹ ਜਾਂਚ ਕਰਕੇ ਤੁਰੰਤ ਠੀਕ ਕਰਵਾਉਣਗੇ।
Advertisement
×