ਜ਼ਮਾਨਤ ਕਰਵਾਉਣ ਆਏ ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਦੇ ਸਾਥੀ ਹਿਰਾਸਤ ’ਚ ਲਏ
ਕੋਟ ਈਸੇ ਖਾਂ ਦੇ ਜਿੰਮ ਸੰਚਾਲਕ, ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਕੁਲਵਿੰਦਰ ਮਾਨ ਅਤੇ ‘ਆਪ’ ਆਗੂ ਬਿਕਰਮ ਬਿੱਲਾ ਵਿਚਾਲੇ ਸੋਸ਼ਲ ਮੀਡੀਆ ’ਤੇ ਤਕਰਾਰ ਦੇ ਚੱਲਦਿਆਂ ਅੱਜ ਇੱਥੇ ਉਪ ਮੰਡਲ ਮੈਜਿਸਟਰੇਟ ਦਫ਼ਤਰ ਵਿੱਚ ਹੰਗਾਮਾ ਹੋ ਗਿਆ। ਪੁਲੀਸ ਵੱਲੋਂ 11 ਅਗਸਤ ਨੂੰ...
Advertisement
ਕੋਟ ਈਸੇ ਖਾਂ ਦੇ ਜਿੰਮ ਸੰਚਾਲਕ, ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਕੁਲਵਿੰਦਰ ਮਾਨ ਅਤੇ ‘ਆਪ’ ਆਗੂ ਬਿਕਰਮ ਬਿੱਲਾ ਵਿਚਾਲੇ ਸੋਸ਼ਲ ਮੀਡੀਆ ’ਤੇ ਤਕਰਾਰ ਦੇ ਚੱਲਦਿਆਂ ਅੱਜ ਇੱਥੇ ਉਪ ਮੰਡਲ ਮੈਜਿਸਟਰੇਟ ਦਫ਼ਤਰ ਵਿੱਚ ਹੰਗਾਮਾ ਹੋ ਗਿਆ।
ਪੁਲੀਸ ਵੱਲੋਂ 11 ਅਗਸਤ ਨੂੰ ਦੋਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਅੱਜ ਕੁਲਵਿੰਦਰ ਮਾਨ ਜ਼ਮਾਨਤ ਕਰਵਾਉਣ ਲਈ ਦਫ਼ਤਰ ਪੁੱਜਿਆ ਹੋਇਆ ਸੀ। ਜਦੋਂ ਉਹ ਕੋਰਟ ਰੂਮ ਵਿੱਚ ਗਿਆ ਤਾਂ ਬਾਹਰ ਖੜ੍ਹੇ ਉਸ ਦੇ ਨਿੱਜੀ ਗੰਨਮੈਨ ਸਣੇ 2 ਹੋਰ ਵਿਅਕਤੀਆਂ ਨੂੰ ਪੁਲੀਸ ਆਪਣੇ ਨਾਲ ਲੈ ਗਈ। ਕੁਲਵਿੰਦਰ ਮਾਨ ਨੇ ਕਿਹਾ ਕਿ ਕੋਟ ਈਸੇ ਖਾਂ ਪੁਲੀਸ ਨੇ ਗਲਤ ਕੇਸ ਦਰਜ ਕੀਤਾ ਹੈ। ਉਧਰ, ਥਾਣਾ ਕੋਟ ਈਸੇ ਖਾਂ ਦੇ ਮੁਖੀ ਨੇ ਕਿਹਾ ਕਿ ਸ਼ੱਕ ਦੇ ਆਧਾਰ ’ਤੇ ਤਿੰਨ ਵਿਅਕਤੀ ਹਿਰਾਸਤ ਵਿੱਚ ਲਏ ਸਨ ਜਿਨ੍ਹਾਂ ਨੂੰ ਪੁੱਛ-ਪੜਤਾਲ ਮਗਰੋਂ ਛੱਡ ਦਿੱਤਾ ਗਿਆ।
Advertisement
Advertisement
×