ਅਕਾਲੀ ਆਗੂ ਦੀ ਪਤਨੀ ਨੇ ਬਣਵਾਈ ਜਾਅਲੀ ਵੋਟ
ਸਿਟੀ-2 ਮਾਨਸਾ ਪੁਲੀਸ ਨੇ ਸਰਕਾਰੀ ਦਸਤਾਵੇਜ਼ਾਂ ਨਾਲ ਛੇੜ-ਛਾੜ ਕਰਕੇ ਜਾਅਲੀ ਵੋਟ ਬਣਾਉਣ ਦੇ ਦੋਸ਼ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੀ ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ। ਸਿਟੀ...
ਸਿਟੀ-2 ਮਾਨਸਾ ਪੁਲੀਸ ਨੇ ਸਰਕਾਰੀ ਦਸਤਾਵੇਜ਼ਾਂ ਨਾਲ ਛੇੜ-ਛਾੜ ਕਰਕੇ ਜਾਅਲੀ ਵੋਟ ਬਣਾਉਣ ਦੇ ਦੋਸ਼ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੀ ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ।
ਸਿਟੀ 2 ਮਾਨਸਾ ਦੀ ਪੁਲੀਸ ਨੇ ਸ਼੍ਰੋਮਣੀ ਅਕਾਲੀ ਦਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਨਿਰਵੈਰ ਸਿੰਘ ਬੁਰਜ ਹਰੀ ਦੀ ਪਤਨੀ ਸੁਖਬੀਰ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਸੁਖਬੀਰ ਕੌਰ ਨੇ ਜਾਅਲੀ ਆਧਾਰ ਕਾਰਡ ਬਣਾ ਕੇ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਅਤੇ ਵਿਧਾਨ ਸਭਾ ਹਲਕਾ ਮਾਨਸਾ ਵਿੱਚ ਆਪਣੀ ਵੋਟ ਬਣਵਾਈ, ਜਦੋਂ ਕਿ ਉਹ ਵਿਦੇਸ਼ ਰਹਿੰਦੀ ਹੈ। ਸ਼ਿਕਾਇਤ ਮਿਲਣ ’ਤੇ ਮਾਨਸਾ ਸਬ-ਡਿਵੀਜ਼ਨ ਦੇ ਡੀ.ਐੱਸ.ਪੀ. ਬੂਟਾ ਸਿੰਘ ਗਿੱਲ ਵੱਲੋਂ ਜਾਅਲੀ ਤਰੀਕੇ ਨਾਲ ਵੋਟ ਬਣਵਾਉਣ ਨੂੰ ਲੈ ਕੇ ਸੁਖਬੀਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ। ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਸਬੰਧੀ ਨਿਰਵੈਰ ਸਿੰਘ ਬੁਰਜ ਹਰੀ ਨੇ ਕਿਹਾ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਉਸ ਦੀ ਭਰਜਾਈ ਦੇ ਪਿੰਡ ਦੀ ਸਰਪੰਚ ਚੁਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਨੇ ਇਸ ਮਾਮਲੇ ਸਬੰਧੀ ਰਾਜਨੀਤਿਕ ਬਦਲਾਖ਼ੋਰੀ ਤਹਿਤ ਇਹ ਮਾਮਲਾ ਦਰਜ ਕਰਵਾਇਆ ਹੈ।