ਅਜੀਤਵਾਲ: ਪੱਥਰਾਂ ਦਾ ਭਰਿਆ ਟਰੱਕ ਕਾਰ ’ਤੇ ਉਲਟਿਆ, ਪਰਿਵਾਰ ਦੇ 4 ਜੀਆਂ ਦੀ ਮੌਤ
ਗੁਰਪ੍ਰੀਤ ਦੌਧਰ ਅਜੀਤਵਾਲ, 22 ਦਸੰਬਰ ਅੱਜ ਬਾਅਦ ਦੁਪਹਿਰ ਮੋਗਾ-ਬਰਨਾਲਾ ਰੋਡ ’ਤੇ ਪੱਥਰਾਂ ਦਾ ਭਰਿਆਂ ਟਰੱਕ ਕਾਰ ਉੱਪਰ ਪਲਟ ਗਿਆ, ਜਿਸ ਕਾਰਾਨ ਕਾਰ ਸਵਾਰ 2 ਔਰਤਾਂ ਅਤੇ ਦੋ ਪੁਰਸ਼ਾਂ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਵਿੱਚ ਪੰਜ ਸਾਲਾ ਬੱਚੀ ਬਚ...
Advertisement
ਗੁਰਪ੍ਰੀਤ ਦੌਧਰ
ਅਜੀਤਵਾਲ, 22 ਦਸੰਬਰ
Advertisement
ਅੱਜ ਬਾਅਦ ਦੁਪਹਿਰ ਮੋਗਾ-ਬਰਨਾਲਾ ਰੋਡ ’ਤੇ ਪੱਥਰਾਂ ਦਾ ਭਰਿਆਂ ਟਰੱਕ ਕਾਰ ਉੱਪਰ ਪਲਟ ਗਿਆ, ਜਿਸ ਕਾਰਾਨ ਕਾਰ ਸਵਾਰ 2 ਔਰਤਾਂ ਅਤੇ ਦੋ ਪੁਰਸ਼ਾਂ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਵਿੱਚ ਪੰਜ ਸਾਲਾ ਬੱਚੀ ਬਚ ਗਈ। ਦੌਧਰ ਪਿੰਡ ਦੀ ਲੜਕੀ, ਜੋ ਹਨੂਮਾਨਗੜ੍ਹ ਵਿਆਹੀ ਹੋਈ ਹੈ, ਆਪਣੇ ਪਤੀ, ਜੇਠ ਅਤੇ ਜਠਾਣੀ ਨਾਲ ਦੌਧਰ ਆ ਰਹੀ ਸੀ। ਇਸ ਦੌਰਾਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਚਾਰ ਜਾਣਿਆਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਗੱਡੀ ਟਰੱਕ ਥੱਲੇ ਦੱਬ ਗਈ ਅਤੇ ਉਸ ਨੂੰ ਅੱਗ ਲੱਗ ਗਈ। ਆਸਪਾਸ ਦੇ ਲੋਕਾਂ ਵੱਲੋਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਲੜਕੀ ਦਾ 15 ਦਿਨ ਪਹਿਲਾਂ ਵਿਆਹ ਹੋਇਆ ਸੀ।
Advertisement
×