DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਤੇ ਹਰਿਆਣਾ ਦੀ ਆਬੋ ਹਵਾ ‘ਜ਼ਹਿਰੀਲੀ’ ਹੋਈ

ਦੀਵਾਲੀ ਤੋਂ ਪਹਿਲਾਂ ਪੰਜਾਬ ਵਿਚ ਧੂੰਏਂ ਦਾ ਗੁਬਾਰ ਚੜ੍ਹਿਆ, ਕਿਸਾਨਾਂ ਵੱਲੋਂ ਪਰਾਲੀ ਸਾੜਨ ਦਾ ਸਿਲਸਿਲਾ ਬੇਰੋਕ ਜਾਰੀ

  • fb
  • twitter
  • whatsapp
  • whatsapp
Advertisement

ਪੰਜਾਬ ਤੇ ਹਰਿਆਣਾ ਦੀ ਆਬੋ ਹਵਾ ‘ਜ਼ਹਿਰੀਲੀ’ ਹੋ ਗਈ ਹੈ। ਲੰਘੀ ਰਾਤ ਚੱਲੇ ਪਟਾਕਿਆਂ ਕਰਕੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ' ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ। ਪੰਜਾਬ ਵਿਚ ਲੋਕ ਭਾਵੇਂ ਅੱਜ ਦੀਵਾਲੀ ਮਨਾਉਣਗੇ, ਪਰ ਕਿਸਾਨਾਂ ਵੱਲੋਂ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਰਹਿਣ ਕਰਕੇ ਸੂਬੇ ਦੇ ਕੁਝ ਹਿੱਸਿਆਂ ਵਿੱਚ ਧੂੰਏ ਦਾ ਗੁਬਾਰ ਚੜ੍ਹਿਆ ਹੋਇਆ ਹੈ। ਕਪੂਰਥਲਾ ਵਿਚ ਸਵੇਰੇ 7 ਵਜੇ ਦੇ ਕਰੀਬ ਹਵਾ ਗੁਣਵੱਤਾ ਇੰਡੈਕਸ 500 ਦੇ ਕਰੀਬ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਸਵੇਰੇ 8 ਵਜੇ ਅੰਮ੍ਰਿਤਸਰ ਵਿੱਚ AQI 212, ਜਲੰਧਰ ਵਿੱਚ 242 ਜਦੋਂ ਕਿ ਲੁਧਿਆਣਾ ਦਾ AQI 268 ਦਰਜ ਕੀਤਾ ਗਿਆ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ, ਹਰਿਆਣਾ ਦੇ ਬਹਾਦਰਗੜ੍ਹ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਮਾੜੀ ਦਰਜ ਕੀਤੀ ਗਈ ਕਿਉਂਕਿ ਇਸ ਦਾ ਏਅਰ ਕੁਆਲਿਟੀ ਇੰਡੈਕਸ (AQI) ਸਵੇਰੇ 8 ਵਜੇ 358 ਸੀ।  ਜੀਂਦ ਵਿੱਚ AQI 350 ਦਰਜ ਕੀਤਾ ਗਿਆ। ਗੁਰੂਗ੍ਰਾਮ ਦੇ ਸੈਕਟਰ 51 ਅਤੇ ਵਿਕਾਸ ਸਦਨ ਵਿੱਚ ਨਿਗਰਾਨੀ ਸਟੇਸ਼ਨਾਂ ਨੇ ਕ੍ਰਮਵਾਰ 348 ਅਤੇ 325 ਦਰਜ ਕੀਤਾ। ਇਸੇ ਤਰ੍ਹਾਂ ਰੋਹਤਕ ਵਿੱਚ 343, ਭਿਵਾਨੀ ਵਿੱਚ 307, ਫਰੀਦਾਬਾਦ ਵਿੱਚ 249, ਕੈਥਲ ਵਿੱਚ 290, ਸੋਨੀਪਤ ਵਿੱਚ 255, ਕਰਨਾਲ ਵਿੱਚ 225, ਕੁਰੂਕਸ਼ੇਤਰ ਵਿੱਚ 234, ਪਾਣੀਪਤ ਵਿੱਚ 231 ਅਤੇ ਸਿਰਸਾ ਵਿੱਚ 296 ਏਕਿਊਆਈ ਦਰਜ ਕੀਤਾ ਗਿਆ। ਸਿਫ਼ਰ ਅਤੇ 50 ਦੇ ਵਿਚਕਾਰ AQI ਨੂੰ 'ਚੰਗਾ', 51 ਅਤੇ 100 ਨੂੰ 'ਸੰਤੁਸ਼ਟੀਜਨਕ', 101 ਅਤੇ 200 ਨੂੰ 'ਮੱਧਮ', 201 ਅਤੇ 300 ਨੂੰ 'ਮਾੜਾ', 301 ਅਤੇ 400 ਨੂੰ 'ਬਹੁਤ ਮਾੜਾ', 401 ਅਤੇ 450 ਨੂੰ 'ਗੰਭੀਰ' ਅਤੇ 450 ਤੋਂ ਉੱਪਰ ਨੂੰ 'ਗੰਭੀਰ ਪਲੱਸ' ਮੰਨਿਆ ਜਾਂਦਾ ਹੈ।

Advertisement

Advertisement
Advertisement
×