DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਹਿਮਦਾਬਾਦ ’ਚ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ, 265 ਮੌਤਾਂ

ਉਡਾਣ ਭਰਨ ਦੇ ਕੁਝ ਹੀ ਪਲਾਂ ਬਾਅਦ ਹਾਦਸਾ ; ਲੰਡਨ ਜਾ ਰਹੇ ਜਹਾਜ਼ ਵਿੱਚ ਅਮਲੇ ਸਣੇ ਸਵਾਰ ਸਨ 242 ਯਾਤਰੀ ; ਟਾਟਾ ਵੱਲੋਂ ਮਿ੍ਰਤਕਾਂ ਦੇ ਪਰਿਵਾਰਾਂ ਨੰੂ 1-1 ਕਰੋੜ ਰੁਪਏ ਦੇਣ ਦਾ ਐਲਾਨ; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਾਣਗੇ ਅਹਿਮਦਾਬਾਦ
  • fb
  • twitter
  • whatsapp
  • whatsapp
featured-img featured-img
ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਹਾਦਸਾਗ੍ਰਸਤ ਹੋਏ ਜਹਾਜ਼ ਵਾਲੀ ਥਾਂ ਨੇੜੇ ਜੁੜੀ ਭੀੜ ਤੇ ਨੁਕਸਾਨੀ ਗਈ ਇਮਾਰਤ ’ਤੇ ਖਿਲਰਿਆ ਜਹਾਜ਼ ਦਾ ਮਲਬਾ। -ਫੋਟੋ: ਪੀਟੀਆਈ
Advertisement

ਅਹਿਮਦਾਬਾਦ, 12 ਜੂਨ

ਏਅਰ ਇੰਡੀਆ ਦਾ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਬੋਇੰਗ 787 ਡਰੀਮਲਾਈਨਰ (ਏਆਈ171) ਜਹਾਜ਼ ਅੱਜ ਇਥੋਂ ਦੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ 55 ਸੈਕਿੰਡਾਂ ਮਗਰੋਂ ਹੀ ਮੈਡੀਕਲ ਕਾਲਜ ਕੰਪਲੈਕਸ ਦੀ ਇਮਾਰਤ ਨਾਲ ਟਕਰਾਅ ਕੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ’ਚ ਸਵਾਰ 242 ’ਚੋਂ 241 ਵਿਅਕਤੀਆਂ ਦੀ ਮੌਤ ਹੋ ਗਈ। ਜਹਾਜ਼ ’ਚ ਸਵਾ ਲੱਖ ਲਿਟਰ ਤੇਲ ਸੀ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਅਹਿਮਦਾਬਾਦ ਦੇ ਸਿਵਲ ਹਸਪਤਾਲ ’ਚ 265 ਲਾਸ਼ਾਂ ਲਿਆਂਦੀਆਂ ਗਈਆਂ ਹਨ। ਮਰਨ ਵਾਲਿਆਂ ’ਚ ਰਿਹਾਇਸ਼ੀ ਇਲਾਕਿਆਂ ਵਾਲੇ ਲੋਕ ਵੀ ਸ਼ਾਮਲ ਹਨ। ਹਾਦਸੇ ’ਚ ਬ੍ਰਿਟਿਸ਼ ਨਾਗਰਿਕ ਰਮੇਸ਼ ਵਿਸ਼ਵਾਸ ਵਾਲ ਵਾਲ ਬਚ ਗਿਆ ਹੈ। ਏਅਰ ਇੰਡੀਆ ਮੁਤਾਬਕ ਜਹਾਜ਼ ’ਚ 169 ਭਾਰਤੀ, 53 ਬਰਤਾਨਵੀ, 7 ਪੁਰਤਗਾਲੀ ਅਤੇ ਕੈਨੇਡੀਅਨ ਵਿਅਕਤੀ ਸਵਾਰ ਸਨ। ਉਨ੍ਹਾਂ ਤੋਂ ਇਲਾਵਾ ਦੋ ਪਾਇਲਟ ਅਤੇ ਅਮਲੇ ਦੇ 10 ਮੈਂਬਰ ਵੀ ਜਹਾਜ਼ ’ਚ ਸਨ।

Advertisement

ਉਧਰ ਖ਼ਬਰ ਏਜੰਸੀ ਰਾਇਟਰਜ਼ ਨੇ ਇਕ ਪੁਲੀਸ ਅਧਿਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਜਹਾਜ਼ ਹਾਦਸੇ ’ਚ 294 ਲੋਕ ਮਾਰੇ ਗਏ ਹਨ। ਏਜੰਸੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਲੰਡਨ ਦੇ ਗੈਟਵਿਕ ਹਵਾਈ ਅੱਡੇ ਲਈ ਰਵਾਨਾ ਹੋਏ ਜਹਾਜ਼ ਦੇ ਮੈਡੀਕਲ ਕਲਾਜ ਹੋਸਟਲ ਦੀ ਇਮਾਰਤ ਨਾਲ ਟਕਰਾਉਣ ਕਾਰਨ ਉਥੇ ਮੌਜੂਦ ਕੁਝ ਵਿਦਿਆਰਥੀਆਂ ਦੀ ਵੀ ਜਾਨ ਗਈ ਹੈ। ਇਹ ਮੁਲਕ ’ਚ ਹੋਏ ਸਭ ਤੋਂ ਭਿਆਨਕ ਹਵਾਈ ਹਾਦਸਿਆਂ ’ਚੋਂ ਇਕ ਹੈ। ਏਅਰ ਇੰਡੀਆ ਤੇ ਟਾਟਾ ਗਰੁੱਪ ਨੇ ਹਾਦਸੇ ’ਤੇ ਅਫ਼ਸੋਸ ਜਤਾਉਂਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ ਇਕ-ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦਾ ਵੀ ਇਲਾਜ ਕਰਵਾਇਆ ਜਾਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਭਲਕੇ ਅਹਿਮਦਾਬਾਦ ਮੌਕੇ ਦਾ ਦੌਰਾ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਸ਼ਾਹ ਨੇ ਕਿਹਾ ਕਿ ਜਹਾਜ਼ ’ਚ ਸਵਾ ਲੱਖ ਲਿਟਰ ਈਂਧਣ ਹੋਣ ਕਾਰਨ ਤਾਪਮਾਨ ਬਹੁਤ ਜ਼ਿਆਦਾ ਸੀ ਤੇ ਕਿਸੇ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਸੀ। ਸ਼ਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਾਸ਼ਾਂ ਦੇ ਡੀਐੱਨਏ ਟੈਸਟ ਮਗਰੋਂ ਮ੍ਰਿਤਕਾਂ ਦਾ ਸਰਕਾਰੀ ਅੰਕੜਾ ਜਾਰੀ ਕੀਤਾ ਜਾਵੇਗਾ। ਉਨ੍ਹਾਂ ਹਾਦਸੇ ’ਚ ਬਚੇ ਵਿਸ਼ਵਾਸ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਫੋਰੈਂਸਿਕ ਸਾਇੰਸ ਲੈਬਾਰਟਰੀ ਅਤੇ ਨੈਸ਼ਨਲ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ ਵੱਲੋਂ ਪੀੜਤਾਂ ਦੇ ਡੀਐੱਨਏ ਟੈਸਟ ਕੀਤੇ ਜਾਣਗੇ।

ਅਹਿਮਦਾਬਾਦ ’ਚ ਏਅਰ ਟਰੈਫਿਕ ਕੰਟਰੋਲ ਨੇ ਕਿਹਾ ਕਿ ਦੋ ਇੰਜਣਾਂ ਵਾਲੇ ਜਹਾਜ਼ ਦੇ ਪਾਇਲਟ ਨੇ ਉਡਾਣ ਭਰਨ ਸਾਰ ਹੀ ਦੁਪਹਿਰ 1.39 ਵਜੇ ਹੰਗਾਮੀ ਹਾਲਾਤ (ਮੇਅਡੇਅ) ਹੋਣ ਬਾਰੇ ਤਿੰਨ ਵਾਰ ਸੂਚਨਾ ਜਾਰੀ ਕਰਦਿਆਂ ਸਹਾਇਤਾ ਦੀ ਮੰਗ ਕੀਤੀ ਸੀ। ਜਹਾਜ਼ ਦੇ ਬਲੈਕ ਬਾਕਸ (ਫਲਾਈਟ ਡੇਟਾ ਰਿਕਾਰਡਰ ਅਤੇ ਕੌਕਪਿਟ ਵੁਆਇਸ ਰਿਕਾਰਡ) ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਹਾਦਸੇ ਤੋਂ ਐਨ ਪਹਿਲਾਂ ਕੀ ਕੁਝ ਵਾਪਰਿਆ ਸੀ। ਗਿਆਰਾਂ ਸਾਲ ਪੁਰਾਣੇ ਜਹਾਜ਼ ਨੂੰ ਦੂਰ ਤੋਂ ਹੀ ਤੇਜ਼ੀ ਨਾਲ ਹੇਠਾਂ ਵੱਲ ਜਾਂਦੇ ਅਤੇ ਫਿਰ ਅੱਗ ਦੇ ਗੋਲੇ ’ਚ ਤਬਦੀਲ ਹੁੰਦਿਆਂ ਦੇਖਿਆ ਜਾ ਸਕਦਾ ਸੀ। ਇਸ ਮਗਰੋਂ ਆਸਮਾਨ ’ਚ ਸੰਘਣਾ ਧੂੰਆਂ ਫੈਲ ਗਿਆ। ਏਵੀਏਸ਼ਨ ਸੂਤਰਾਂ ਨੇ ਕਿਹਾ ਕਿ ਜਹਾਜ਼ ਉਡਾਣ ਭਰਦੇ ਸਾਰ ਹੀ ਕਰੀਬ 600-800 ਫੁੱਟ ਦੀ ਉਚਾਈ ’ਤੇ ਗਿਆ ਸੀ ਕਿ ਤੁਰੰਤ ਹੀ ਉਹ ਧਰਤੀ ਵੱਲ ਪਰਤਣ ਲੱਗ ਪਿਆ। ਚਸ਼ਮਦੀਦਾਂ ਮੁਤਾਬਕ ਜਹਾਜ਼ ਨੂੰ ਅੱਗ ਇੰਨੀ ਤੇਜ਼ ਸੀ ਕਿ ਕਈ ਬਹੁ-ਮੰਜ਼ਿਲਾ ਇਮਾਰਤਾਂ ਨੂੰ ਅੱਗ ਲੱਗ ਗਈ, ਦਰੱਖਤ ਝੁਲਸ ਗਏ ਅਤੇ ਕਾਰਾਂ ਨੁਕਸਾਨੀਆਂ ਗਈਆਂ। ਬੋਇੰਗ ਡਰੀਮਲਾਈਨਰ ਨਾਲ ਇਹ ਪਹਿਲਾ ਹਾਦਸਾ ਹੈ। ਜਹਾਜ਼ ਡਿੱਗਣ ਮਗਰੋਂ ਅਹਿਮਦਾਬਾਦ ਹਵਾਈ ਅੱਡੇ ’ਤੇ ਜਹਾਜ਼ਾਂ ਦੀ ਆਵਾਜਾਈ ਕੁਝ ਸਮੇਂ ਲਈ ਰੋਕ ਦਿੱਤੀ ਗਈ ਸੀ ਪਰ ਸ਼ਾਮ ਸਮੇਂ ਇਹ ਬਹਾਲ ਹੋ ਗਈ। ਇਕ ਪ੍ਰਤੱਖਦਰਸ਼ੀ ਹਰੀਸ਼ ਸ਼ਾਹ ਨੇ ਦੱਸਿਆ, ‘‘ਜਹਾਜ਼ ਬਹੁਤ ਹੇਠਾਂ ਉੱਡ ਰਿਹਾ ਸੀ ਅਤੇ ਇਹ ਬੀਜੇ ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਨਰਸਿੰਗ ਸਟਾਫ ਦੇ ਰਿਹਾਇਸ਼ੀ ਕੁਆਰਟਰਾਂ ’ਤੇ ਡਿੱਗ ਗਿਆ। ਉਨ੍ਹਾਂ ਕਿਹਾ ਕਿ ਅਪਾਰਟਮੈਂਟਾਂ ’ਚ ਕਈ ਵਿਅਕਤੀ ਜ਼ਖ਼ਮੀ ਹੋਏ ਹਨ ਅਤੇ ਜਹਾਜ਼ ਦੇ ਨਾਲ ਹੀ ਇਮਾਰਤਾਂ ਨੂੰ ਵੀ ਅੱਗ ਲੱਗ ਗਈ। ਏਅਰ ਇੰਡੀਆ ਦੇ ਚੇਅਰਪਰਸਨ ਐੱਨ. ਚੰਦਰਸ਼ੇਖਰਨ ਨੇ ਹਾਦਸੇ ’ਤੇ ਦੁੱਖ ਪ੍ਰਗਟਾਉਂਦਿਆਂ ‘ਐਕਸ’ ’ਤੇ ਕਿਹਾ ਕਿ ਹੰਗਾਮੀ ਕੇਂਦਰ ਬਣਾਇਆ ਗਿਆ ਹੈ ਅਤੇ ਪਰਿਵਾਰਾਂ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਬੋਇੰਗ ਨੇ ਇਕ ਬਿਆਨ ’ਚ ਕਿਹਾ ਕਿ ਉਹ ਏਅਰ ਇੰਡੀਆ ਦੇ ਸੰਪਰਕ ’ਚ ਹੈ ਅਤੇ ਟਾਟਾ ਦੀ ਮਾਲਕੀ ਵਾਲੀ ਏਅਰਲਾਈਨਜ਼ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਉਹ ਤਿਆਰ ਹੈ। -ਪੀਟੀਆਈ

ਭਿਆਨਕ ਹਵਾਈ ਹਾਦਸਿਆਂ ਦੀ ਯਾਦ ਹੋਈ ਤਾਜ਼ਾ

ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਵਿਚਲੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਮਗਰੋਂ ਏਅਰ ਇੰਡੀਆ ਦੀ ਏਆਈ171 ਉਡਾਣ ਨਾਲ ਵਾਪਰੇ ਹਾਦਸੇ ਨੇ ਅਤੀਤ ’ਚ ਵਾਪਰੇ ਭਿਆਨਕ ਹਵਾਈ ਹਾਦਸਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਇੱਕ ਭਿਆਨਕ ਹਵਾਈ ਹਾਦਸਾ 12 ਨਵੰਬਰ 1996 ਨੂੰ ਚਰਖੀ-ਦਾਦਰੀ ’ਚ ਉਸ ਸਮੇਂ ਵਾਪਰਿਆ ਸੀ ਜਦੋਂ ਸਾਊਦੀ ਅਰਬ ਦੀ ਹਵਾਈ ਸੇਵਾ ਬੋਇੰਗ 747 ਤੇ ਕਜ਼ਾਖਸਤਾਨ ਹਵਾਈ ਸੇਵਾ ਦੀ ਉਡਾਣ 1907 ਦੀ ਹਵਾ ਦੇ ਮੱਧ ਵਿੱਚ ਟੱਕਰ ਹੋ ਗਈ ਸੀ। ਇਸ ਹਾਦਸੇ ’ਚ ਦੋਵਾਂ ਉਡਾਣਾਂ ਦੇ 349 ਮੁਸਾਫਰ ਮਾਰੇ ਗਏ ਸਨ ਤੇ ਇਸ ਨੂੰ ਇਤਿਹਾਸ ਦਾ ਮੱਧ ਹਵਾ ’ਚ ਵਾਪਰਿਆ ਸਭ ਤੋਂ ਭਿਆਨਕ ਹਾਦਸਾ ਮੰਨਿਆ ਜਾਂਦਾ ਹੈ। ਸਾਲ 2010 ’ਚ ਦੁਬਈ ਤੋਂ ਮੰਗਲੂਰੂ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਮੰਗਲੂਰੂ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਲੈਂਡ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ’ਚ 158 ਮੁਸਾਫਰ ਮਾਰੇ ਗਏ ਸਨ। 1988 ’ਚ ਇੰਡੀਅਨ ਏਅਰ ਲਾਈਨਜ਼ ਦੀ ਉਡਾਣ ਅਹਿਮਦਾਬਾਦ ਹਵਾਈ ਅੱਡੇ ’ਤੇ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਇਸ ਹਾਦਸੇ ’ਚ 130 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਜਨਵਰੀ 1978 ’ਚ ਮੁੰਬਈ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਏਅਰ ਇੰਡੀਆ ਦੀ ਉਡਾਣ ਅਰਬ ਸਾਗਰ ’ਚ ਡਿੱਗ ਵਿਅਕਤੀ ਨੂੰ ਦੇਖਿਆ ਸੀ ਜਿਸ ਦੇ ਕੱਪੜੇ ਸੜੇ ਹੋਏ ਸਨ ਅਤੇ ਉਸ ਦੀ ਟੀ-ਸ਼ਰਟ ’ਤੇ ਖੂਨ ਦੇ ਧੱਬੇ ਸਨ। ਉਹ ਮਲਬੇ ’ਚੋਂ ਭੱਜ ਕੇ ਨਿਕਲ ਰਿਹਾ ਸੀ ਅਤੇ ਬੜੀ ਮੁਸ਼ਕਲ ਨਾਲ ਸਾਹ ਲੈ ਰਿਹਾ ਸੀ। ਹਸਪਤਾਲ ’ਚ ਉਸ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਉਸ ਦੀ ਹਾਲਤ ਸਥਿਰ ਹੈ ਪਰ ਉਹ ਸਦਮੇ ’ਚ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਹਾਦਸੇ ਤੋਂ ਇਲਾਵਾ ਹੋਰ ਕੁਝ ਵੀ ਯਾਦ ਨਹੀਂ ਹੈ। ਹਸਪਤਾਲ ਦੇ ਸੂਤਰਾਂ ਮੁਤਾਬਕ ਵਿਸ਼ਵਾਸ ਨੇ ਮੈਡੀਕਲ ਸਟਾਫ ਨੂੰ ਨੀਮ ਬੇਹੋਸ਼ੀ ਦੀ ਹਾਲਤ ’ਚ ਦੱਸਿਆ ਕਿ ਉਸ ਨੇ ਇਕ ਜ਼ੋਰਦਾਰ ਧਮਾਕਾ ਸੁਣਿਆ ਸੀ ਅਤੇ ਉਸ ਮਗਰੋਂ ਅੱਖਾਂ ਅੱਗੇ ਹਨੇਰਾ ਛਾ ਗਿਆ ਸੀ। ਉਸ ਨੇ ਕਿਹਾ ਕਿ ਉਹ ਸ਼ਾਇਦ ਛਾਲ ਮਾਰਨ ਕਰਕੇ ਬਚ ਗਿਆ।

ਕੈਪਟਨ ਸਭਰਵਾਲ ਨੂੰ 8,200 ਘੰਟੇ ਜਹਾਜ਼ ਉਡਾਉਣ ਦਾ ਸੀ ਤਜਰਬਾ

ਜਹਾਜ਼ ਦੀ ਕਮਾਂਡ ਕੈਪਟਨ ਸੁਮਿਤ ਸਭਰਵਾਲ ਅਤੇ ਫਸਟ ਆਫ਼ੀਸਰ ਕਲਾਈਵ ਕੁੰਦਰ ਸੰਭਾਲ ਰਹੇ ਸਨ। ਡੀਜੀਸੀਏ ਨੇ ਇਕ ਬਿਆਨ ’ਚ ਕਿਹਾ ਕਿ ਸਭਰਵਾਲ ਨੂੰ 8,200 ਘੰਟੇ ਅਤੇ ਕੁੰਦਰ ਨੂੰ 1,100 ਘੰਟੇ ਜਹਾਜ਼ ਉਡਾਉਣ ਦਾ ਤਜਰਬਾ ਸੀ। ਉਨ੍ਹਾਂ ਕਿਹਾ ਕਿ ਰਨਵੇਅ 23 ਤੋਂ ਉਡਾਣ ਭਰਨ ਦੇ ਤੁਰੰਤ ਮਗਰੋਂ ਜਹਾਜ਼ ਹਵਾਈ ਅੱਡੇ ਦੇ ਬਾਹਰਵਾਰ ਧਰਤੀ ’ਤੇ ਆਣ ਡਿੱਗਾ। -ਪੀਟੀਆਈ

ਅਮਰੀਕਾ ਜਾਂਚ ਟੀਮ ਭੇਜਣ ਲਈ ਤਿਆਰ

ਵਾਸ਼ਿੰਗਟਨ: ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਜੇ ਭਾਰਤੀ ਅਧਿਕਾਰੀ ਚਾਹੁਣਗੇ ਤਾਂ ਉਹ ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ’ਚ ਸਹਾਇਤਾ ਲਈ ਆਪਣੀ ਟੀਮ ਭੇਜਣ ਲਈ ਤਿਆਰ ਹਨ। ਫੈਡਰਲ ਏਵੀਏਸ਼ਨ ਐਡਮਨਿਸਟਰੇਸ਼ਨ (ਐੱਫਏਏ) ਨੇ ਕਿਹਾ ਕਿ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (ਐੱਨਟੀਐੱਸਬੀ) ਅਮਰੀਕੀ ਸਰਕਾਰ ਦਾ ਨੁਮਾਇੰਦਾ ਹੋਵੇਗਾ। ਉਨ੍ਹਾਂ ਕਿਹਾ ਕਿ ਐੱਫਏਏ ਤਕਨੀਕੀ ਹਮਾਇਤ ਦੇਣਗੇ। ਐੱਨਟੀਐੱਸਬੀ ਹਰ ਸਾਲ ਕਰੀਬ 450 ਕੌਮਾਂਤਰੀ ਹਵਾਈ ਹਾਦਸਿਆਂ ਦੇ ਕਾਰਨਾਂ ਦੀ ਜਾਂਚ ’ਚ ਸਹਾਇਤਾ ਪ੍ਰਦਾਨ ਕਰਦਾ ਹੈ। -ਏਪੀ

Advertisement
×