ਕਾਦੀਆਂ ’ਚ ਅਹਿਮਦੀਆ ਦਾ ਸਮਾਗਮ
ਅਹਿਮਦੀਆ ਮੁਸਲਿਮ ਜਮਾਤ ਭਾਰਤ ਦੇ ਮੁੱਖ ਕੇਂਦਰ ਕਾਦੀਆਂ ਵਿੱਚ ਅਹਿਮਦੀਆ ਦੇ ਸੰਗਠਨਾਂ ਦਾ ਸਲਾਨਾ ਸਮਾਗਮ ਹੋਇਆ। ਇਸ ਵਿੱਚ ਪੂਰੇ ਦੇਸ਼ ਤੋਂ ਮੈਂਬਰਾਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਅਹਿਮਦੀਆ ਮੁਸਲਿਮ ਜਮਾਤ ਦੇ ਮਜਲਿਸ ਅੰਸਾਰ-ਉੱਲਾ ਸੰਗਠਨ, ਖੁਦਾਮ-ਉੱਲ-ਅਹਿਮਦੀਆ, ਅਤਫ਼ਾਲ-ਉੱਲ-ਅਹਿਮਦੀਆ, ਲਜਨਾ ਇਮਾਇਲਾਹ ਤੇ ਨਸੀਰਤ-ਉੱਲ-ਅਹਿਮਦੀਆ...
ਅਹਿਮਦੀਆ ਮੁਸਲਿਮ ਜਮਾਤ ਭਾਰਤ ਦੇ ਮੁੱਖ ਕੇਂਦਰ ਕਾਦੀਆਂ ਵਿੱਚ ਅਹਿਮਦੀਆ ਦੇ ਸੰਗਠਨਾਂ ਦਾ ਸਲਾਨਾ ਸਮਾਗਮ ਹੋਇਆ। ਇਸ ਵਿੱਚ ਪੂਰੇ ਦੇਸ਼ ਤੋਂ ਮੈਂਬਰਾਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਅਹਿਮਦੀਆ ਮੁਸਲਿਮ ਜਮਾਤ ਦੇ ਮਜਲਿਸ ਅੰਸਾਰ-ਉੱਲਾ ਸੰਗਠਨ, ਖੁਦਾਮ-ਉੱਲ-ਅਹਿਮਦੀਆ, ਅਤਫ਼ਾਲ-ਉੱਲ-ਅਹਿਮਦੀਆ, ਲਜਨਾ ਇਮਾਇਲਾਹ ਤੇ ਨਸੀਰਤ-ਉੱਲ-ਅਹਿਮਦੀਆ ਸੰਗਠਨਾਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਕਿਹਾ ਅਹਿਮਦੀਆ ਮੈਂਬਰਾਂ ਨੂੰ ਉਮਰ ਦੇ ਆਧਾਰ ’ਤੇ ਵੱਖ-ਵੱਖ ਸਹਾਇਕ ਸੰਗਠਨਾਂ ਵਿੱਚ ਵੰਡਿਆ ਗਿਆ ਹੈ। ਇਸ ਦਾ ਉਦੇਸ਼ ਹਰ ਇੱਕ ਦੀਆਂ ਮਾਨਸਿਕ ਯੋਗਤਾਵਾਂ ਅਤੇ ਉਮਰ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਸਿੱਖਿਆ ਤੇ ਸਿਖਲਾਈ ਦੇਣਾ ਅਤੇ ਦੇਸ਼ ਤੇ ਸਮਾਜ ਦੇ ਚੰਗੇ ਨਾਗਰਿਕ ਬਣਾਉਣਾ ਹੈ। ਬੁਲਾਰਿਆਂ ਨੇ ਦੱਸਿਆ ਕਿ ਮਜਲਿਸ ਅੰਸਾਰ-ਉੱਲਾ ਸੰਗਠਨ ਅਹਿਮਦੀਆ ਦੇ 40 ਸਾਲ ਤੋਂ ਵੱਧ ਉਮਰ ਦੇ ਪੁਰਸ਼ ਮੈਂਬਰਾਂ ਦਾ ਸੰਗਠਨ ਹੈ। ਖੁਦਾਮ-ਉਲ-ਅਹਿਮਦੀਆ ਸੰਸਥਾ, ਅਹਿਮਦੀਆ ਨੌਜਵਾਨ ਸਹਾਇਕ ਸੰਗਠਨ ਹੈ। ਅਤਫ਼ਾਲ-ਉਲ-ਅਹਿਮਦੀਆ 7 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਹੈ। ‘ਲਜਨਾ ਇਮਾਇਲਾਹ’ ਅਹਿਮਦੀਆ ਔਰਤਾਂ ਦੀ ਸੰਸਥਾ ਹੈ। ਨਸੀਰਤ-ਉੱਲ-ਅਹਿਮਦੀਆ 7 ਤੋਂ 15 ਸਾਲ ਦੀ ਉਮਰ ਦੀਆਂ ਕੁੜੀਆਂ ਲਈ ਹੈ। ਇਸ ਮੌਕੇ ਅਹਿਮਦੀਆਂ ਸੰਗਠਨਾਂ/ਸੰਸਥਾਵਾਂ ਦੇ ਵੱਖ-ਵੱਖ ਅਕਾਦਮਿਕ ਅਤੇ ਖੇਡ ਮੁਕਾਬਲੇ ਵੀ ਕਰਵਾਏ ਗਏ।

