ਪਾਕਿਸਤਾਨ ’ਚੋਂ ਰਿਹਾਅ ਹੋ ਕੇ ਛੇ ਭਾਰਤੀ ਮਛੇਰੇ ਵਤਨ ਪਰਤੇ
ਪੱਤਰ ਪ੍ਰੇਰਕ ਅਟਾਰੀ, 15 ਸਤੰਬਰ ਪਾਕਿਸਤਾਨ ਸਥਿਤ ਕਰਾਚੀ ਦੀ ਮਲੀਰ ਜ਼ੇਲ੍ਹ ਵਿੱਚੋਂ ਰਿਹਾਅ ਹੋ ਕੇ ਛੇ ਭਾਰਤੀ ਮਛੇਰੇ ਅੱਜ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤ ਆਏ ਹਨ। ਵਾਹਗਾ-ਅਟਾਰੀ ਸਰਹੱਦ ਵਿੱਚ ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨ ਰੇਂਜਰ ਇੰਸਪੈਕਟਰ ਅਬਦੁੱਲ ਨਾਸਿਰ ਵੱਲੋਂ ਸੀਮਾ ਸੁਰੱਖਿਆ...
Advertisement
ਪੱਤਰ ਪ੍ਰੇਰਕ
ਅਟਾਰੀ, 15 ਸਤੰਬਰ
Advertisement
ਪਾਕਿਸਤਾਨ ਸਥਿਤ ਕਰਾਚੀ ਦੀ ਮਲੀਰ ਜ਼ੇਲ੍ਹ ਵਿੱਚੋਂ ਰਿਹਾਅ ਹੋ ਕੇ ਛੇ ਭਾਰਤੀ ਮਛੇਰੇ ਅੱਜ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤ ਆਏ ਹਨ। ਵਾਹਗਾ-ਅਟਾਰੀ ਸਰਹੱਦ ਵਿੱਚ ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨ ਰੇਂਜਰ ਇੰਸਪੈਕਟਰ ਅਬਦੁੱਲ ਨਾਸਿਰ ਵੱਲੋਂ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਸਬ-ਇੰਸਪੈਕਟਰ ਆਦੇਸ਼ ਕੁਮਾਰ ਦੇ ਹਵਾਲੇ ਕੀਤਾ ਗਿਆ। ਇਨ੍ਹਾਂ ਮਛੇਰਿਆਂ ਵਿੱਚ ਕਲਿਆਣ ਸੋਮਾ ਭਾਈ ਸੋਲੰਕੀ, ਕਰਸ਼ਾਨ ਵਰਜੰਗ ਰਾਠੌੜ, ਦਿਨੇਸ਼ ਰੁੱਡਾ ਸੋਲੰਕੀ, ਵਿਜੈ ਗਾਨਾ ਤੇ ਜਗਦੀਸ਼ ਮੰਗਲ ਸ਼ਾਮਲ ਸਨ। ਇਹ ਸਾਰੇ ਗੁਜਰਾਤ ਗਿਰ ਸੋਮਨਾਥ ਤੇ ਪੋਰਬੰਦਰ ਦੇ ਰਹਿਣ ਵਾਲੇ ਹਨ। ਇਹ ਮਛੇਰੇ ਪੰਦਰਾਂ ਮਹੀਨੇ ਪਹਿਲਾਂ ਕਿਸ਼ਤੀ ਰਾਹੀਂ ਸਮੁੰਦਰ ਵਿੱਚ ਮੱਛੀਆਂ ਫੜ ਰਹੇ ਸਨ। ਪਾਕਿਸਤਾਨੀ ਪਾਣੀਆਂ ਵਿੱਚ ਦਾਖ਼ਲ ਹੋਣ ’ਤੇ ਇਨ੍ਹਾਂ ਨੂੰ ਗੁਆਂਢੀ ਮੁਲਕ ਦੀ ਸੁਰੱਖਿਆ ਏਜੰਸੀ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਕਰਾਚੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ।
Advertisement
×