‘ਆਪ’ ਕਿਸਾਨ ਵਿੰਗ ਮਾਲਵਾ ਵੈਸਟ ਜ਼ੋਨ ਵਲੋਂ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ
ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਮਾਲਵਾ ਵੈਸਟ ਜ਼ੋਨ ਦੇ ਸੂਬਾ ਸਕੱਤਰ ਇੰਚਾਰਜ ਪਰਮਜੀਤ ਕੋਟਫੱਤਾ ਦੀ ਅਗਵਾਈ ਹੇਠ ਕਿਸਾਨਾਂ ਨੂੰ ਸੰਗਠਿਤ ਕਰਨ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਰਾਹੀਂ ਪਿੰਡ ਪੱਧਰ ਉੱਤੇ ਕਿਸਾਨਾਂ ਵਿੱਚ ਜੋੜ ਬਣਾਉਣ ਅਤੇ ਕਿਸਾਨ-ਵਿੰਗ ਨੂੰ ਹੋਰ ਮਜ਼ਬੂਤ ਕਰਨ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਇਨ੍ਹਾਂ ਮੀਟਿੰਗਾਂ ਦੌਰਾਨ ਕੋਟਫੱਤਾ ਨੇ ਖੇਤੀਬਾੜੀ ਲਈ ਸਰਕਾਰੀ ਸਹਾਇਤਾ ਅਤੇ ਕਿਸਾਨਾਂ ਨਾਲ ਜੁੜੀਆਂ ਹੋਰ ਚੁਣੌਤੀਆਂ ਬਾਰੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਜ਼ੋਰ ਦਿੱਤਾ ਕਿ ਕਿਸਾਨ-ਵਿੰਗ ਦੀਆਂ ਇਹ ਮੀਟਿੰਗਾਂ ਹੀ ਸੰਗਠਨ ਦੀ ਮਜ਼ਬੂਤੀ ਦਾ ਅਧਾਰ ਹਨ ਅਤੇ ਇਹ ਲੜਾਈ ਕਿਸਾਨਾਂ ਦੇ ਹੱਕਾਂ ਲਈ ਜਾਰੀ ਰਹੇਗੀ।
ਪਰਮਜੀਤ ਕੋਟਫੱਤਾ ਨੇ ਬਠਿੰਡਾ ਖੇਤਰ ਤੋਂ ਇਲਾਵਾ ਫ਼ਜ਼ਿਲਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਵੀ ਦੌਰੇ ਕੀਤੇ ਅਤੇ ਮੀਟਿੰਗਾਂ ਰਾਹੀਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨੇ ਕਿਹਾ ਕਿ ‘ਆਪ’ ਸਰਕਾਰ ਹਮੇਸ਼ਾਂ ਕਿਸਾਨਾਂ ਦੇ ਹੱਕਾਂ ਲਈ ਖੜ੍ਹੀ ਹੈ ਅਤੇ ਸੰਗਠਨ ਨੂੰ ਮਜ਼ਬੂਤ ਕਰਕੇ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਹੈ।
ਮੀਟਿੰਗਾਂ ਵਿੱਚ ਅਮਨਦੀਪ ਸਿੰਘ ਮਾਨ ਜ਼ਿਲਾ ਪ੍ਰਧਾਨ ਬਠਿੰਡਾ, ਸੰਦੀਪ ਸਿੰਘ ਗੁਰੂਸਰ ਛੈਣੇਵਾਲਾ, ਬਲਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਜੈ ਸਿੰਘ ਵਾਲਾ, ਮਨਪ੍ਰੀਤ ਸਿੰਘ ਕੈਲੇਬਾਂਦਰ, ਇਕਬਾਲ ਸਿੰਘ ਪਿੱਥੋ, ਬੂਟਾ ਸਿੰਘ ਢਿਪਾਲੀ, ਰਾਮ ਮਾਨ ਨਹੀਂਆਵਾਲਾ ਅਤੇ ਯਾਦਵਿੰਦਰ ਔਲਖ ਬਠਿੰਡਾ ਸਮੇਤ ਕਈ ਜ਼ਿਲ੍ਹਾ ਤੇ ਪਿੰਡ ਪੱਧਰੀ ਆਗੂ ਮੌਜੂਦ ਸਨ।