‘ਆਪ’ ਨੇ ਪੰਜ ਹਲਕਾ ਇੰਚਾਰਜ ਤੇ 117 ਹਲਕਾ ਸੰਗਠਨ ਇੰਚਾਰਜ ਐਲਾਨੇ
ਚੰਡੀਗੜ੍ਹ (ਟਨਸ): ‘ਆਪ’ ਪੰਜਾਬ ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਢ ਦਿੱਤੀਆਂ ਹਨ। ਇਸੇ ਦੇ ਚਲਦਿਆਂ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਅੱਜ ਪੰਜਾਬ ਵਿੱਚ ਪੰਜ ਹਲਕਾ ਇੰਚਾਰਜ ਤੇ 117 ਹਲਕਾ ਸੰਗਠਨ ਇੰਚਾਰਜਾਂ ਦਾ...
Advertisement
ਚੰਡੀਗੜ੍ਹ (ਟਨਸ): ‘ਆਪ’ ਪੰਜਾਬ ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਢ ਦਿੱਤੀਆਂ ਹਨ। ਇਸੇ ਦੇ ਚਲਦਿਆਂ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਅੱਜ ਪੰਜਾਬ ਵਿੱਚ ਪੰਜ ਹਲਕਾ ਇੰਚਾਰਜ ਤੇ 117 ਹਲਕਾ ਸੰਗਠਨ ਇੰਚਾਰਜਾਂ ਦਾ ਐਲਾਨ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ ਆਦਮਪੁਰ ਦਾ ਇੰਚਾਰਜ ਪਵਨ ਕੁਮਾਰ ਟੀਨੂੰ, ਫਗਵਾੜਾ ਦਾ ਹਰਨੂਰ ਸਿੰਘ ਮਾਨ, ਰਾਜਾਸਾਂਸੀ ਦਾ ਸੋਨੀਆ ਮਾਨ, ਕਪੂਰਥਲਾ ਦਾ ਐਡਵੋਕੇਟ ਕਰਮਵੀਰ ਚੰਦੀ ਅਤੇ ਬਠਿੰਡਾ ਦਿਹਾਤੀ ਦਾ ਹਲਕਾ ਇੰਚਾਰਜ ਜਸਵਿੰਦਰ ਸਿੰਘ ਛਿੰਦਾ ਨੂੰ ਲਗਾਇਆ ਗਿਆ ਹੈ। ਇਸ ਦੇ ਨਾਲ ਹੀ 117 ਵਿਧਾਨ ਸਭਾ ਹਲਕਿਆਂ ਵਿੱਚ 117 ਹਲਕਾ ਸੰਗਠਨ ਇੰਚਾਰਜਾਂ ਦਾ ਐਲਾਨ ਵੀ ਕੀਤਾ ਗਿਆ ਹੈ।
Advertisement
Advertisement
×