DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਕਾਸ ਕਾਰਜਾਂ ਦੇ ਮੁੱਦੇ ’ਤੇ ‘ਆਪ’ ਅਤੇ ਕਾਂਗਰਸ ਆਹਮੋ-ਸਾਹਮਣੇ

ਕੌਂਸਲਰਾਂ ਨੇ ਇੱਕ-ਦੂਜੇ ’ਤੇ ਕੰਮਾਂ ’ਚ ਵਿਘਨ ਪਾਉਣ ਦੇ ਦੋਸ਼ ਲਾਏ
  • fb
  • twitter
  • whatsapp
  • whatsapp
featured-img featured-img
‘ਆਪ’ ਦੇ ਸੀਨੀਆਰ ਆਗੂ ਡਾ. ਸੰਜੀਵ ਗੌਤਮ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ।
Advertisement

ਬਲਵਿੰਦਰ ਰੈਤ

ਨੰਗਲ, 5 ਮਾਰਚ

Advertisement

ਨੰਗਲ ਨਗਰ ਕੌਂਸਲ ਵੱਲੋਂ ਵਿਕਾਸ ਦੇ ਨਾਂ ’ਤੇ ਕਰੋੜਾਂ ਰੁਪਏ ਪਾਣੀ ਵਾਂਗ ਵਗਾਏ ਜਾ ਰਹੇ ਹਨ। ਇਹ ਪ੍ਰਗਟਾਵਾ ‘ਆਪ’ ਆਗੂ ਡਾ. ਸੰਜੀਵ ਗੌਤਮ ਨੇ ਸਾਥੀਆਂ ਸਣੇ ਨੰਗਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੇ ਤੌਰ ’ਤੇ ਕੀਤਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿੱਚ ਵਿਕਾਸ ਕਾਰਜਾਂ ਦੀ ਆੜ ਵਿੱਚ ਵੱਡੇ ਪੱਧਰ ’ਤੇ ਕਥਿਤ ਘੁਟਾਲੇ ਕੀਤੇ ਜਾ ਰਹੇ ਹਨ। ਸਭ ਤੋਂ ਵੱਡੀ ਉਦਾਹਰਨ ਪੇਵਰ ਬਲਾਕ ਲਗਾਉਣ ਦੀ ਹੈ, ਜਿੱਥੇ ਅਸਲ ਵਿੱਚ ਪੁਰਾਣੇ ਪੇਵਰ ਹੀ ਉਖਾੜ ਕੇ ਦੁਬਾਰਾ ਲਗਾਏ ਜਾ ਰਹੇ ਹਨ ਅਤੇ ਫਰਜ਼ੀ ਬਿੱਲ ਪੇਸ਼ ਕੀਤੇ ਜਾ ਰਹੇ ਹਨ। ਇਸ ਮੌਕੇ ਸੀਨੀਅਰ ਆਗੂ ਸਤੀਸ਼ ਚੋਪੜਾ, ਬਲਾਕ ਪ੍ਰਧਾਨ ਮੁਕੇਸ਼ ਵਰਮਾ, ਬਲਾਕ ਪ੍ਰਧਾਨ ਐਡਵੋਕੇਟ ਨਿਸ਼ਾਂਤ ਗੁਪਤਾ, ਬਲਾਕ ਪ੍ਰਧਾਨ ਲਵਲੀ ਆਂਗਰਾ, ਸੁਮਿਤ ਤਲਵਾੜਾ, ਮਨਜੋਤ ਰਾਣਾ, ਨਰਿੰਦਰ ਨਿੰਦੀ, ਰਾਜੂ ਅਰੋੜਾ, ਵਿਕਰਮ ਸਚਦੇਵਾ, ਹਰਦੀਪ ਬੈਂਸ, ਐੱਚਆਰ ਸੈਣੀ, ਰਾਜਿੰਦਰ ਸੈਣੀ, ਵਿਨੋਦ ਰਾਣਾ ਅਤੇ ਨਵੀਨ ਛਾਬੜਾ ਹਾਜ਼ਰ ਸਨ।

‘ਆਪ’ ਆਗੂਆਂ ’ਤੇ ਬੇਲੋੜੀ ਦਖ਼ਲਅੰਦਾਜ਼ੀ ਦੇ ਦੋਸ਼ ਲਾਏ

ਕਾਂਗਰਸੀ ਕੌਂਸਲਰਾਂ ਨੇ ਇੱਕ ਵੱਖਰੀ ਪ੍ਰੈੱਸ ਕਾਨਫਰੰਸ ਕਰਕੇ ‘ਆਪ’ ਆਗੂਆਂ ’ਤੇ ਵਿਕਾਸ ਕਾਰਜਾਂ ਵਿੱਚ ਅੜਿੱਕਾ ਪਾਉਣ ਦੇ ਦੋਸ਼ ਲਗਾਏ। ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਵਿਕਾਸ ਕੰਮਾਂ ਵਿੱਚ 16 ਕਰੋੜ ਦੇ ਕੰਮਾਂ ਵਿੱਚ ‘ਆਪ’ ਸਰਕਾਰ ਦੇ ਨੁਮਾਇੰਦਿਆਂ ਨੇ ਬੇਲੋੜੀ ਦਖਲਅੰਦਾਜ਼ੀ ਕੀਤੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਵੱਲੋਂ ਕਰੋੜਾ ਰੁਪਏ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦੇ ਤੁਰੰਤ ਆਦੇਸ਼ ਜਾਰੀ ਕੀਤੇ ਜਾਣ। ਇਸ ਮੌਕੇ ਕਾਂਗਰਸੀ ਕੌਂਸਲਰ ਸੋਨੀਆ ਸੈਣੀ, ਇੰਦੂ ਬਾਲਾ, ਵੀਨਾ ਐਰੀ, ਮੀਨਕਸ਼ੀ ਬਾਲੀ, ਸੁਰਿੰਦਰ ਪੰਮ, ਵਿਦਿਆ ਸਾਗਰ ਤੇ ਦੀਪਕ ਨੰਦਾ ਹਾਜ਼ਰ ਸਨ।

Advertisement
×