ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਠਿੰਡਾ ਸ਼ਹਿਰ ’ਚੋਂ ਲੰਘਦੇ ਰਜਵਾਹੇ ’ਚ ਪਾੜ ਪਿਆ, ਸਾਈ ਨਗਰ ਸਣੇ ਕਈ ਕਲੋਨੀਆਂ ’ਚ ਪਾਣੀ ਭਰਿਆ

ਲੋਕ ਘਰ ਛੱਡਣ ਲਈ ਮਜਬੂਰ ਹੋਏ, ਲੋਕਾਂ ਦਾ ਪ੍ਰਸ਼ਾਸਨ ਖਿਲਾਫ਼ ਗੁੱਸਾ ਫੁੱਟਿਆ
Advertisement

ਮਨੋਜ ਸ਼ਰਮਾ

ਬਠਿੰਡਾ, 11 ਜੁਲਾਈ

Advertisement

ਬਠਿੰਡਾ ਸ਼ਹਿਰ ਵਿਚਦੀ ਲੰਘਦੇ ਰਜਵਾਹੇ ਵਿਚ ਬੁਰਜੀ ਨੰਬਰ 40 ਨੇੜੇ ਸੱਜੇ ਪਾਸੇ ਕਰੀਬ 100 ਫੁੱਟ ਪਾੜ ਪੈਣ ਨਾਲ ਹਾਊਸਫੈਡ ਕਲੋਨੀ, ਗਣਪਤੀ ਖੇਤਰ ਤੇ ਸਾਈ ਨਗਰ ਦੇ ਲੋਕਾਂ ਨੂੰ ਪ੍ਰੇਸ਼ਾਨੀ ਚੱਲਣੀ ਪਈ। ਸਭ ਤੋਂ ਵੱਧ ਮਾਰ ਸਾਈ ਨਗਰ ਨੂੰ ਪਈ ਜਿੱਥੇ 3 ਤੋਂ 5 ਫੁੱਟ ਤੱਕ ਪਾਣੀ ਘਰਾਂ ਵਿੱਚ ਵੜ ਗਿਆ। ਲੋਕ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਗਏ। ਪਾਣੀ ਭਰਨ ਕਰਕੇ ਲੋਕਾਂ ਦੇ ਘਰੇਲੂ ਸਮਾਨ ਦੇ ਨਾਲ ਵਾਹਨ ਵੀ ਨੁਕਸਾਨੇ ਗਏ।

ਉੱਧਰ ਨਹਿਰੀ ਮਹਿਕਮੇ ਦੇ ਕਰਮਚਾਰੀਆਂ ਨੂੰ ਪਾੜ ਵੱਡਾ ਹੋਣ ਕਾਰਨ ਬੰਨ੍ਹ ਮਾਰਨ ਲਈ ਮੁਸ਼ੱਕਤ ਕਰਨੀ ਪੈ ਰਹੀ ਹੈ। ਇਲਾਕੇ ਦੇ ਕੌਂਸਲਰ ਬਲਰਾਜ ਸਿੰਘ ਪੱਕਾ ਨੇ ਕਿਹਾ ਕਿ ਪਾੜ ਤੜਕੇ 2 ਵਜੇ ਪਿਆ ਪਰ ਵਿਭਾਗੀ ਟੀਮ ਦਿਨ ਚੜ੍ਹਨ ਤੋਂ ਬਾਅਦ ਹੀ ਮੌਕੇ ’ਤੇ ਪਹੁੰਚੀ। ਇਸ ਕਾਰਨ ਲੋਕਾਂ ਰੋਹ ਵਿਚ ਹਨ।

ਸਥਾਨਕ ਲੋਕਾਂ ਨੇ ਨਹਿਰੀ ਵਿਭਾਗ ਖ਼ਿਲਾਫ ਨਾਰਾਜ਼ਗੀ ਜਤਾਉਂਦੇ ਹੋਏ ਅਣਗਹਿਲੀ ਦੇ ਦੋਸ਼ ਲਾਏ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਕਾਫੀ ਲੰਮੇ ਸਮੇਂ ਤੋਂ ਸੂਏ ਦੀ ਸਫਾਈ ਨਹੀਂ ਕਰਵਾਈ ਗਈ। ਪਾੜ ਪੈਣ ’ਤੇ ਫੋਨ ਲਾਉਣ ਦੇ ਬਾਵਜੂਦ ਵਿਭਾਗ ਦੇ ਉੱਚ ਅਧਿਕਾਰੀ ਲੰਮੀਆਂ ਤਾਣ ਕੇ ਸੁੱਤੇ ਰਹੇ। ਖ਼ਬਰ ਲਿਖੇ ਜਾਣ ਤੱਕ ਪਾਣੀ ਚੱਲ ਰਿਹਾ ਸੀ।

ਐਕਸੀਅਨ ਸੁਖਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਰਜਵਾਹੇ ਉੱਪਰੋਂ ਲੰਘਦੀ ਵਾਟਰ ਸਪਲਾਈ ਦੀ ਪਾਈਪਲਾਈਨ ਟੁੱਟ ਜਾਣ ਕਾਰਨ ਪੱਟੜੀ ਦੀ ਮਿੱਟੀ ਖੁਰ ਗਈ, ਜਿਸ ਕਾਰਨ ਪਾੜ ਪੈ ਗਿਆ। ਉਨ੍ਹਾਂ ਕਿਹਾ ਕਿ ਪਿੱਛੋਂ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ ਤੇ ਰਜਵਾਹੇ ਦੀ ਕੰਧ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Advertisement