ਰੇਲ ਗੱਡੀ ਦੇ ਡੱਬੇ ’ਤੇ ਸਫ਼ਰ ਕਰਨ ਵਾਲੇ ਨੂੰ ਕਰੰਟ ਲੱਗਿਆ
ਇਥੇ ਰੇਲਵੇ ਸਟੇਸ਼ਨ ’ਤੇ ਲੋਹੀਆਂ ਤੋਂ ਲੁਧਿਆਣਾ ਜਾ ਰਹੀ ਰੇਲ ਗੱਡੀ ਉੱਪਰ ਸਫ਼ਰ ਕਰਨ ਵਾਲਾ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਚੌਕੀ ਇੰਚਾਰਜ ਹਰਮੇਸ਼ਪਾਲ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਫਿਲੌਰ ਪਲੇਟਫਾਰਮ ਨੰਬਰ 3 ’ਤੇ...
Advertisement
ਇਥੇ ਰੇਲਵੇ ਸਟੇਸ਼ਨ ’ਤੇ ਲੋਹੀਆਂ ਤੋਂ ਲੁਧਿਆਣਾ ਜਾ ਰਹੀ ਰੇਲ ਗੱਡੀ ਉੱਪਰ ਸਫ਼ਰ ਕਰਨ ਵਾਲਾ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਚੌਕੀ ਇੰਚਾਰਜ ਹਰਮੇਸ਼ਪਾਲ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਫਿਲੌਰ ਪਲੇਟਫਾਰਮ ਨੰਬਰ 3 ’ਤੇ ਲੋਹੀਆਂ ਤੋਂ ਲੁਧਿਆਣਾ ਜਾਣ ਵਾਲੀ ਗੱਡੀ ਜਿਵੇਂ ਹੀ ਰੁਕੀ ਤਾਂ ਰੇਲ ਗੱਡੀ ਦੇ ਡੱਬੇ ਉੱਪਰ ਵਿਅਕਤੀ ਚੜ੍ਹ ਗਿਆ, ਜਿਸ ਨੇ ਉੱਪਰ ਚੜ੍ਹਦੇ ਹੀ ਬਿਜਲੀ ਦੀਆਂ ਤਾਰਾਂ ਨੂੰ ਹੱਥ ਪਾ ਲਿਆ। ਹੱਥ ਪਾਉਂਦੇ ਸਾਰ ਅੱਗ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਰੇਲ ਡੱਬੇ ਉਪਰ ਉਸ ਨੂੰ ਤੜਫਦੇ ਦੇਖ ਕੇ ਬਿਜਲੀ ਸਪਲਾਈ ਬੰਦ ਕਰਵਾਈ ਗਈ, ਜਿਸ ਮਗਰੋਂ ਉਸ ਨੂੰ ਹੇਠਾਂ ਉਤਾਰਿਆ ਗਿਆ। ਜ਼ਖ਼ਮੀ ਹਾਲਤ ’ਚ ਇਲਾਜ ਲਈ ਉਸ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਮੁਤਾਬਕ ਇਹ ਵਿਅਕਤੀ 80 ਫੀਸਦੀ ਸੜ ਚੁੱਕਾ ਹੈ।
Advertisement
Advertisement
×

