DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਾਇਕ Rajvir Jawanda ਦੀ ਅੰਤਿਮ ਅਰਦਾਸ ਵਿਚ ਪੁੱਜੇ ਵੱਡੀ ਗਿਣਤੀ ਪ੍ਰਸ਼ੰਸਕ ਤੇ ਹਸਤੀਆਂ

Bhog ceremony of singer Rajvir Jawanda ਜਗਰਾਓਂ ਦੇ ਪਿੰਡ ਪੋਨਾ ਵਿਚ ਅੱਜ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਕੀਤੀ ਗਈ। ਭੋਗ ਸਮਾਗਮ ਵਿਚ ਗਾਇਕ ਦੇ ਵੱਡੀ ਗਿਣਤੀ ਦੋਸਤ, ਪ੍ਰਸ਼ੰਸਕ, ਹਮਾਇਤੀ, ਵੀਆਈਪੀਜ਼, ਉੱਘੀ ਹਸਤੀਆਂ ਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਜਵੰਦਾ...

  • fb
  • twitter
  • whatsapp
  • whatsapp
Advertisement

Bhog ceremony of singer Rajvir Jawanda ਜਗਰਾਓਂ ਦੇ ਪਿੰਡ ਪੋਨਾ ਵਿਚ ਅੱਜ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਕੀਤੀ ਗਈ। ਭੋਗ ਸਮਾਗਮ ਵਿਚ ਗਾਇਕ ਦੇ ਵੱਡੀ ਗਿਣਤੀ ਦੋਸਤ, ਪ੍ਰਸ਼ੰਸਕ, ਹਮਾਇਤੀ, ਵੀਆਈਪੀਜ਼, ਉੱਘੀ ਹਸਤੀਆਂ ਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਜਵੰਦਾ ਦੀ ਕੁਝ ਦਿਨ ਪਹਿਲਾਂ ਬੱਦੀ/ਪਿੰਜੌਰ ਨੇੜੇ ਹੋਏ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।

ਭੋਗ ਸਮਾਗਮ ਵਿਚ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਸੀਨੀਅਰ ਕਲੇਰ, ਮਰਹੂਮ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ, ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਅਮਰੀਕਅ ਆਲੀਵਾਲ, ਲੱਖਾ ਸਿਧਾਣਾ, ਅਨਮੋਨ ਕਵਾਤੜਾ ਤੇ ਕਈ ਹੋਰ ਸ਼ਾਮਲ ਸਨ।

Advertisement

ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਲੋਕ। ਫੋਟੋ: ਹਿਮਾਂਸ਼ੂ ਮਹਾਜਨ

ਜਵੰਦਾ ਨੂੰ ਸ਼ਰਧਾਂਜਲੀਆਂ ਦੇਣ ਵਾਲੀਆਂ ਉੱਘੀਆਂ ਹਸਤੀਆਂ ਤੇ ਗਾਇਕਾਂ ਵਿਚ ਕੁਲਵਿੰਦਰ ਬਿੱਲਾ, ਕੰਵਰ ਗਰੇਵਾਲ, ਬਲਕਾਰ ਅਣਖੀਲਾ, ਜਸਵੀਰ ਜੱਸੀ, ਹਰਭਜਨ ਮਾਨ, ਗੀਤਕਾਰ ਬਾਬੂ ਸਿੰਘ ਮਾਨ, ਗਗਨ ਕੋਕਰੀ, ਰਣਜੀਤ ਮਣੀ, ਰਣਜੀਤ ਬਾਵਾ, ਐਮੀ ਵਿਰਕ, ਸਤਿੰਦਰ ਸੱਤੀ, ਜੱਸ ਬਾਜਵਾ, ਪੂਰਨ ਚੰਦ ਵਡਾਲੀ, ਗੁਰਦਾਸ ਮਾਨ, ਪੰਮੀ ਬਾਈ, ਸਤਵਿੰਦਰ ਬਿੱਟੀ ਆਦਿ ਸ਼ਾਮਲ ਸਨ। ਵੀਆਈਪੀਜ਼ ਦੀ ਮੌਜੂਦਗੀ ਕਰਕੇ ਪਿੰਡ ਵਿਚ ਤੇ ਭੋਗ ਵਾਲੀ ਥਾਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

Advertisement

Advertisement
×