DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਸ਼ਵ ਪੰਜਾਬੀ ਕਾਨਫ਼ਰੰਸ ’ਚ ਹਿੱਸਾ ਲੈ ਕੇ 53 ਮੈਂਬਰੀ ਵਫ਼ਦ ਵਤਨ ਪਰਤਿਆ

ਦਿਲਬਾਗ ਸਿੰਘ ਗਿੱਲ ਅਟਾਰੀ, 10 ਮਾਰਚ ਲਾਹੌਰ ਵਿੱਚ ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ ਹਿੱਸਾ ਲੈ ਕੇ ਲੇਖਕਾਂ ਤੇ ਬੁੱਧੀਜੀਵੀਆਂ ਦਾ 53 ਮੈਂਬਰੀ ਵਫ਼ਦ ਵਤਨ ਪਰਤ ਆਇਆ ਹੈ। ਡਾ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਵਫ਼ਦ ਦੇ ਮੁਖੀ ਸਹਿਜਪ੍ਰੀਤ ਸਿੰਘ ਮਾਂਗਟ ’ਤੇ...
  • fb
  • twitter
  • whatsapp
  • whatsapp
featured-img featured-img
ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ ਭਾਗ ਲੈ ਕੇ ਵਤਨ ਪਰਤੇ ਲੇਖਕ ਤੇ ਬੁੱਧੀਜੀਵੀ।
Advertisement

ਦਿਲਬਾਗ ਸਿੰਘ ਗਿੱਲ

ਅਟਾਰੀ, 10 ਮਾਰਚ

Advertisement

ਲਾਹੌਰ ਵਿੱਚ ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ ਹਿੱਸਾ ਲੈ ਕੇ ਲੇਖਕਾਂ ਤੇ ਬੁੱਧੀਜੀਵੀਆਂ ਦਾ 53 ਮੈਂਬਰੀ ਵਫ਼ਦ ਵਤਨ ਪਰਤ ਆਇਆ ਹੈ। ਡਾ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਵਫ਼ਦ ਦੇ ਮੁਖੀ ਸਹਿਜਪ੍ਰੀਤ ਸਿੰਘ ਮਾਂਗਟ ’ਤੇ ਆਧਾਰਤ ਤਿੰਨ ਮੈਂਬਰੀ ਵਫ਼ਦ ਵਿੱਚ ਸ਼ਾਮਿਲ ਡਾ. ਜਸਵਿੰਦਰ ਕੌਰ ਮਾਂਗਟ ਤੇ ਜਸਵਿੰਦਰ ਕੌਰ ਗਿੱਲ ਨੇ ਪਾਕਿਸਤਾਨੀ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਮਰੀਅਮ ਨਵਾਜ਼ ਨੂੰ ਫੁਲਕਾਰੀ ਭੇਟ ਕਰਕੇ ਸਮੂਹ ਪੰਜਾਬੀਆਂ ਵੱਲੋਂ ਸਨਮਾਨਿਤ ਕੀਤਾ। ਇਸ ਵਫ਼ਦ ਵਿੱਚ ਦਰਸ਼ਨ ਬੁੱਟਰ, ਗਾਇਕ ਰਵਿੰਦਰ ਗਰੇਵਾਲ ਤੇ ਗੁਰਭਜਨ ਸਿੰਘ ਗਿੱਲ ਨੇ ਵੀ ਸ਼ਾਮਿਲ ਹੋਣਾ ਸੀ ਪਰ ਕਿਸੇ ਕਾਰਨ ਵੱਸ ਉਹ ਇਹ ਮਾਣ ਹਾਸਲ ਨਾ ਕਰ ਸਕੇ। ਸਹਿਜਪ੍ਰੀਤ ਸਿੰਘ ਮਾਂਗਟ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਫੁਲਕਾਰੀ ਪਟਿਆਲਾ ਦੀ ਅਸਲੀ ਫੁਲਕਾਰੀ ਹੈ। ਉਨ੍ਹਾਂ ਪੰਜਾਬ ਕੈਬਨਿਟ ਵਿੱਚ 1947 ਮਗਰੋਂ ਪਹਿਲੀ ਵਾਰ ਸਿੱਖ ਆਗੂ ਰਮੇਸ਼ ਸਿੰਘ ਅਰੋੜਾ ਨੂੰ ਸ਼ਾਮਿਲ ਕਰਨ ਲਈ ਸਮੂਹ ਪੰਜਾਬੀਆਂ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕਿਹਾ ਕਿ ਇਹ ਫੁਲਕਾਰੀ ਉਸ ਦੇ ਪੇਕਿਆਂ ਜਾਤੀ ਉਮਰਾ (ਤਰਨ ਤਾਰਨ) ਤੋਂ ਆਇਆ ਗਹਿਣਾ ਹੈ ਜੋ ਉਨ੍ਹਾਂ ਹਿੰਦ-ਪਾਕਿ ਰਿਸ਼ਤੇ ਮਜ਼ਬੂਤ ਕਰਨ ਦੀ ਪ੍ਰੇਰਨਾ ਦਿੰਦੀ ਰਹੇਗੀ। ਵਿਸ਼ਵ ਪੰਜਾਬੀ ਸਭਾ ਟੋਰਾਂਟੋ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਤੇ ਉਨ੍ਹਾਂ ਦੀ ਜੀਵਨ ਸਾਥਣ ਸਮੇਤ ਡਾ. ਕਲਿਆਣ ਸਿੰਘ ਕਲਿਆਣ ਨੇ ਮਰੀਅਮ ਨਵਾਜ਼ ਨੂੰ ਦੋਸ਼ਾਲਾ ਭੇਟ ਕੀਤਾ। ਪਾਕਿ ਹੈਰੀਟੇਜ ਹੋਟਲ ਲਾਹੌਰ ਵਿੱਚ ਲੰਘੀ ਸ਼ਾਮ ਵਿਦਾਇਗੀ ਸਮਾਗਮ ਕੀਤਾ ਗਿਆ ਜਿਸ ਨੂੰ ਫ਼ਖ਼ਰ ਜ਼ਮਾਂ, ਪ੍ਰੋ. ਗੁਰਭਜਨ ਸਿੰਘ ਗਿੱਲ, ਜੰਗ ਬਹਾਦਰ ਗੋਇਲ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਸੰਬੋਧਨ ਕੀਤਾ। ਪਾਕਿਸਤਾਨ ਦੇ ਉੱਘੇ ਲੇਖਕ ਬਾਬਾ ਨਜ਼ਮੀ ਨੇ ਪੰਜਾਬ ਤੋਂ ਗਏ ਲੇਖਕਾਂ ਨਾਲ ਵਿਚਾਰ ਸਾਂਝੇ ਕੀਤੇ।

Advertisement
×