ਵੋਟਰ ਸੂਚੀ ’ਚ ਸ਼ਾਮਲ ਹੋਣਗੇ ਬਿਹਾਰ ਦੇ 83.66 ਫ਼ੀਸਦ ਵੋਟਰ: ਚੋਣ ਕਮਿਸ਼ਨ
ਗਣਨਾ ਫਾਰਮ ਭਰਨ ਤੇ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ ਵਿੱਚ 11 ਦਿਨ ਬਾਕੀ
Advertisement
ਨਵੀਂ ਦਿੱਲੀ, 14 ਜੁਲਾਈ
ਚੋਣ ਕਮਿਸ਼ਨ ਨੇ ਵੋਟਰ ਸੂਚੀ ਦੀ ਚੱਲ ਰਹੀ ਵਿਸ਼ੇਸ਼ ਪੜਤਾਲ ਦੌਰਾਨ ਅੱਜ ਕਿਹਾ ਕਿ ਬਿਹਾਰ ਦੇ ਕੁੱਲ 7.89 ਕਰੋੜ ਵੋਟਰਾਂ ਵਿੱਚੋਂ 6.60 ਕਰੋੜ ਤੋਂ ਵੱਧ ਦੇ ਨਾਮ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ। ਚੋਣ ਕਮਿਸ਼ਨ ਨੇ ਕਿਹਾ ਕਿ ਬਿਹਾਰ ਵਿੱਚ ਜਾਰੀ ਵਿਸ਼ੇਸ਼ ਪੜਤਾਲ ਤਹਿਤ ਗਣਨਾ ਫਾਰਮ (ਈਐੱਫ) ਭਰਨ ਅਤੇ ਇਨ੍ਹਾਂ ਨੂੰ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ ਵਿੱਚ 11 ਦਿਨ ਬਾਕੀ ਹਨ ਅਤੇ ਬੂਥ ਲੈਵਲ ਅਫਸਰਾਂ (ਬੀਐਲਓ) ਵੱਲੋਂ ਘਰ-ਘਰ ਜਾ ਕੇ ਦੋ ਗੇੜਾਂ ਦੇ ਦੌਰਿਆਂ ਮਗਰੋਂ ਬਿਹਾਰ ਦੇ 7,89,69,844 ਵੋਟਰਾਂ ਵਿੱਚੋਂ 6,60,67,208 ਜਾਂ 83.66 ਫੀਸਦ ਗਣਨਾ ਫਾਰਮ ਇਕੱਤਰ ਕੀਤੇ ਜਾ ਚੁੱਕੇ ਹਨ। ਹੁਣ ਤੱਕ 1.59 ਫ਼ੀਸਦ ਵੋਟਰ ਮ੍ਰਿਤਕ ਪਾਏ ਗਏ ਹਨ, 2.2 ਫ਼ੀਸਦ ਸਥਾਈ ਤੌਰ ’ਤੇ ਤਬਦੀਲ ਹੋ ਗਏ ਹਨ ਅਤੇ 0.73 ਫ਼ੀਸਦ ਇੱਕ ਤੋਂ ਵੱਧ ਥਾਵਾਂ ’ਤੇ ਰਜਿਸਟਰਡ ਪਾਏ ਗਏ ਹਨ। -ਪੀਟੀਆਈ
Advertisement
Advertisement
×