DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੈਂਪੂ ਸਰਹਿੰਦ ਨਹਿਰ ਵਿੱਚ ਡਿੱਗਣ ਨਾਲ 6 ਸ਼ਰਧਾਲੂਆਂ ਦੀ ਮੌਤ, ਪੰਜ ਲਾਪਤਾ

ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸਨ ਪਰਿਵਾਰ; ਮਾਲੇਰਕੋਟਲਾ ਦੇ ਪਿੰਡ ਮਾਣਕਵਾਲ ਵਿੱਚ ਸੋਗ ਦੀ ਲਹਿਰ; ਰਾਹਤ ਤੇ ਬਚਾਅ ਕਾਰਜ ਜਾਰੀ
  • fb
  • twitter
  • whatsapp
  • whatsapp
featured-img featured-img
ਅਹਿਮਦਗੜ੍ਹ ਨੇੜੇ ਹਾਦਸੇ ਵਾਲੀ ਥਾਂ ਇਕੱਤਰ ਲੋਕ।
Advertisement
ਇੱਥੋਂ ਨੇੜਲੇ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਟੈਂਪੂ ਡਿੱਗਣ ਨਾਲ ਘੱਟੋ ਘੱਟੋ 6 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ 5-6 ਸ਼ਰਧਾਲੂ ਹਾਲੀਂ ਵੀ ਲਾਪਤਾ ਹਨ। ਹਾਦਸੇ ਕਾਰਨ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਮਾਣਕਵਾਲ ਵਿੱਖੇ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਸਾਰੇ ਪੀੜਤ ਇਸੇ ਪਿੰਡ ਤੋਂ ਹਨ।
ਮ੍ਰਿਤਕਾਂ ਦੀ ਪਛਾਣ ਮਨਜੀਤ ਕੌਰ (58), ਜਰਨੈਲ ਸਿੰਘ (55), ਅਕਾਸ਼ਦੀਪ ਸਿੰਘ (8) ਤੇ ਸੁਖਮਨ ਕੌਰ (ਡੇਢ ਸਾਲ) ਵਜੋਂ ਹੋਈ ਹੈ। ਦਲਿਤ ਪਰਿਵਾਰਾਂ ਨਾਲ ਸਬੰਧਤ ਇਹ ਵਿਅਕਤੀ ਛੋਟਾ ਹਾਥੀ ਟੈਂਪੂ (ਪੀਬੀ 5ਏ ਐਨ 5072) ਰਾਹੀਂ ਨੈਣਾ ਦੇਵੀ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਟੈਂਪੂ ਬੀਤੀ ਰਾਤ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਡਿੱਗ ਗਿਆ ਜਿਸ ਕਾਰਨ ਲਗਭਗ ਦਸ ਵਿਅਕਤੀਆਂ ਦੇ ਡੁੱਬਣ ਦਾ ਖਦਸਾ ਬਣਿਆ ਹੋਇਆ ਸੀ।
ਡੀਸੀ ਲੁਧਿਆਣਾ ਹਿਮਾਂਸ਼ੂ ਜੈਨ ਤੇ ਐੱਸਐੱਸਪੀ ਖੰਨਾ ਡਾ. ਜਯੋਤੀ ਯਾਦਵ ਦੀ ਰਹਿਨੁਮਾਈ ਹੇਠ ਚੱਲੇ ਰਾਹਤ ਤੇ ਬਚਾਅ ਕਾਰਜਾਂ ਦੌਰਾਨ 20 ਸਵਾਰਾਂ ਨੂੰ ਬਚਾਉਣ ਦਾ ਦਾਅਵਾ ਕੀਤਾ ਗਿਆ ਸੀ, ਪਰ ਬਾਅਦ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਸਿਵਲ ਹਸਪਤਾਲ ਡੇਹਲੋਂ ਦੇ ਡਾਕਟਰਾਂ ਨੇ ਬਚਾਏ ਗਏ ਘੱਟੋ-ਘੱਟ ਚਾਰ ਪੀੜਤਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਣਕਵਾਲ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਰਹਿਣ ਦੌਰਾਨ ਇੱਕ ਛੋਟੀ ਕੁੜੀ ਤੋਂ ਇਲਾਵਾ ਪੰਜ ਹੋਰ ਵਿਅਕਤੀ ਅਜੇ ਵੀ ਲਾਪਤਾ ਹਨ। ਰਾਹਤ ਕਾਰਜਾਂ ਵਿੱਚ ਔਕੜਾਂ ਇਸ ਕਾਰਨ ਵੀ ਆ ਰਹੀਆਂ ਹਨ ਕਿ ਕਿਸੇ ਵੀ ਪਿੰਡ ਵਾਸੀ ਜਾਂ ਪੀੜਤ ਪਰਿਵਾਰ ਨੂੰ ਟੈਂਪੂ ਵਿੱਚ ਸਵਾਰ ਕੁੱਲ ਸਵਾਰੀਆਂ ਦੀ ਗਿਣਤੀ ਬਾਰੇ ਨਹੀਂ ਪਤਾ ਸੀ।
Advertisement
×