ਘੁੰਨਸ ਡਰੇਨ ’ਚ ਜੰਗਲੀ ਬੂਟੀ ਕਾਰਨ 39 ਪਸ਼ੂਆਂ ਦੀ ਮੌਤ
ਰੋਹਿਤ ਗੋਇਲ/ ਸੀ.ਮਾਰਕੰਡਾ ਇੱਥੇ ਨੇੜੇ ਘੁੰਨਸ ਡਰੇਨ ਵਿੱਚ ਡੁੱਬਣ ਕਾਰਨ 39 ਪਸ਼ੂਆਂ ਦੀ ਮੌਤ ਹੋ ਗਈ। ਇਹ ਪਸ਼ੂ ਡਰੇਨ ਵਿੱਚ ਪਾਣੀ ਲਈ ਉਤਰੇ ਸਨ। ਇਸ ਘਟਨਾ ਕਾਰਨ ਗੁੱਜਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਗੁੱਜਰ ਬਰਾਦਰੀ ਨਾਲ ਸਬੰਧਤ ਸ਼ਰੀਫ...
Advertisement
ਰੋਹਿਤ ਗੋਇਲ/ ਸੀ.ਮਾਰਕੰਡਾ
ਇੱਥੇ ਨੇੜੇ ਘੁੰਨਸ ਡਰੇਨ ਵਿੱਚ ਡੁੱਬਣ ਕਾਰਨ 39 ਪਸ਼ੂਆਂ ਦੀ ਮੌਤ ਹੋ ਗਈ। ਇਹ ਪਸ਼ੂ ਡਰੇਨ ਵਿੱਚ ਪਾਣੀ ਲਈ ਉਤਰੇ ਸਨ। ਇਸ ਘਟਨਾ ਕਾਰਨ ਗੁੱਜਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਗੁੱਜਰ ਬਰਾਦਰੀ ਨਾਲ ਸਬੰਧਤ ਸ਼ਰੀਫ ਮੁਹੰਮਦ ਅਤੇ ਗਾਮੀ ਵਾਸੀ ਰਾਏਕੋਟ ਨੇ ਦੱਸਿਆ ਕਿ ਉਨ੍ਹਾਂ ਆਰਜ਼ੀ ਰਿਹਾਇਸ਼ ਪਿੰਡ ਖੁੱਡੀ ਕਲਾਂ ਵਿੱਚ ਕੀਤੀ ਹੋਈ ਹੈ।
Advertisement
ਉਹ ਇੱਥੇ ਪਿਛਲੇ ਕਰੀਬ ਡੇਢ ਦੋ ਮਹੀਨੇ ਤੋਂ ਰਹਿ ਰਹੇ ਹਨ ਅਤੇ ਰੋਜ਼ਾਨਾ ਹੀ ਘੁੰਨਸ ਡਰੇਨ ਨੇੜੇ ਪਸ਼ੂ ਚਰਾਉਣ ਲਈ ਆਉਂਦੇ ਹਨ। ਅੱਜ ਦੁਪਹਿਰ ਸਮੇਂ ਉਹ ਆਪਣੇ 56 ਦੇ ਕਰੀਬ ਦੁਧਾਰੂ ਮੱਝਾਂ, ਝੋਟੀਆਂ ਅਤੇ ਕੱਟੀਆਂ ਨੂੰ ਲੈ ਕੇ ਘੁੰਨਸ ਡਰੇਨ ਨੇੜੇ ਪੁੱਜੇ ਤਾਂ ਉਨ੍ਹਾਂ ਪਸ਼ੂ ਡਰੇਨ ਵਿਚ ਪਾਣੀ ਪੀਣ ਲਈ ਉਤਾਰ ਦਿੱਤੇ। ਇਸ ਦੌਰਾਨ ਅਚਾਨਕ ਪਿੱਛੋਂ ਪਾਣੀ ਦੇ ਵਹਾਅ ਨਾਲ ਵੱਡੀ ਮਾਤਰਾ ਵਿੱਚ ਜੰਗਲੀ ਬੂਟੀ ਆ ਗਈ, ਜਿਸ ਨੇ ਪਸ਼ੂਆਂ ਨੂੰ ਆਪਣੀ ਲਪੇਟ ‘ਚ ਲੈ ਲਿਆ।
Advertisement
×